ਗੋਲਡ ਕੋਸਟ (ਬਿਊਰੋ)— ਭਾਰਤੀ ਮਹਿਲਾ ਟੇਬਲ ਟੈਨਿਸ ਟੀਮ ਰਾਸ਼ਟਰਮੰਡਲ ਖੇਡਾਂ-2018 ਦੇ ਟੇਬਲ ਟੈਨਿਸ ਪ੍ਰਤੀਯੋਗਿਤਾ ਦੇ ਫਾਈਨਲ 'ਚ ਪਹੁੰਚ ਗਈ ਹੈ ਜਿੱਥੇ ਉਨ੍ਹਾਂ ਦਾ ਸੋਨ ਤਮਗੇ ਲਈ ਸਿੰਗਾਪੁਰ ਦੇ ਨਾਲ ਐਤਵਾਰ ਨੂੰ ਮੁਕਾਬਲਾ ਹੋਵੇਗਾ।
ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਖੇਡੇ ਗਏ ਸੈਮੀਫਾਈਨਲ 'ਚ ਇੰਗਲੈਂਡ ਨੂੰ 3- ਨਾਲ ਹਰਾਇਆ। ਮਣੀਕਾ ਬੱਤਰਾ ਨੇ ਕੇਲੀ ਸਿਬਲੇ ਨੂੰ 9-11, 11-7, 11-5, 11-7 ਨਾਲ ਹਰਾ ਕੇ ਭਾਰਤ ਨੂੰ 1-0 ਦੀ ਬੜ੍ਹਤ ਦਿੱਵਾ ਦਿੱਤੀ। ਮਧੂਰਿਕਾ ਪਾਟਕਰ ਨੇ ਤਿਨ-ਤਿਨ ਹੋ ਨੂੰ 11-7, 13-11, 10-12, 11-9 ਨਾਲ ਅਤੇ ਪਾਟਕਰ ਅਤੇ ਮੌਮਾ ਦਾਸ ਨੇ ਸਿਬਲੇ ਅਤੇ ਮਾਰੀਆ ਤਪਤਸਿਨੋਸ ਨੂੰ 11-7, 8-11, 11-7, 11-1 ਨਾਲ ਹਰਾ ਕੇ ਭਾਰਤ ਨੂੰ 3-0 ਨਾਲ ਜਿੱਤ ਦੇ ਨਾਲ ਫਾਈਨਲ 'ਚ ਪਹੁੰਚਾ ਦਿੱਤਾ।
IPL 2018: ਪਹਿਲੇ ਮੈਚ 'ਚ ਦਿਨੇਸ਼ ਕਾਰਤਿਕ ਦੀ ਕਪਤਾਨੀ 'ਤੇ ਫਿਰ ਸਕਦਾ ਹੈ ਪਾਣੀ
NEXT STORY