ਨਵੀਂ ਦਿੱਲੀ— ਭਾਰਤ ਨੇ ਤੁਰਕੀ ਦੇ ਇਸਤਾਂਬੁਲ 'ਚ ਯੁਵਾ ਮਹਿਲਾ ਮੁੱਕੇਬਾਜ਼ਾਂ ਦੀ ਅਹਿਮਦ ਕਾਮਰੇਟ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਇਕ ਸੋਨ, ਚਾਰ ਚਾਂਦੀ ਅਤੇ ਚਾਰ ਕਾਂਸੀ ਤਮਗੇ ਜਿੱਤੇ। ਸੋਨੀਆ (48 ਕਿਲੋਗ੍ਰਾਮ) ਨੇ ਫਾਈਨਲ 'ਚ ਖਜ਼ਾਖਸਤਾਨ ਦੀ ਜਾਜਿਰਾ ਉਰਾਕਾਬੇਵਾ ਨੂੰ ਹਰਾ ਕੇ ਭਾਰਤ ਵੱਲੋਂ ਇਕਮਾਤਰ ਸੋਨ ਤਮਗਾ ਜਿੱਤਿਆ।
ਫਾਈਨਲ 'ਚ ਪਹੁੰਚਣ ਵਾਲੀ ਭਾਰਤ ਦੀਆਂ ਚਾਰ ਮੁਕਾਬਲੇਬਾਜ਼ ਆਪਣੇ-ਆਪਣੇ ਮੈਚ ਹਾਰ ਗਈਆਂ ਅਤੇ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਭਾਰਤ ਵੱਲੋਂ ਨਿਹਾਰੀਕਾ ਗੋਨੇਲਾ (75 ਕਿਲੋਗ੍ਰਾਮ), ਸ਼ਸ਼ੀ ਚੋਪੜਾ (57 ਕਿਲੋਗ੍ਰਾਮ), ਪਰਵੀਨ (54 ਕਿਲੋਗ੍ਰਾਮ) ਅਤੇ ਅੰਕੁਸ਼ਿਤਾ ਬੋਰੋ (64 ਕਿਲੋਗ੍ਰਾਮ) ਨੇ ਚਾਂਦੀ ਦੇ ਤਮਗੇ ਜਿੱਤੇ। ਇਸ ਤੋਂ ਪਹਿਲਾਂ ਤਿਲੋਤਮਾ ਚਾਨੂੰ (60 ਕਿਲੋਗ੍ਰਾਮ), ਜੋਤੀ ਗੁਲੀਆ (48 ਕਿਲੋਗ੍ਰਾਮ), ਲਲਿਤਾ (64 ਕਿਲੋਗ੍ਰਾਮ) ਅਤੇ ਮਨੀਸ਼ਾ (69 ਕਿਲੋਗ੍ਰਾਮ) ਸੈਮੀਫਾਈਨਲ 'ਚ ਹਾਰ ਗਈਆਂ ਅਤੇ ਉਨ੍ਹਾਂ ਨੂੰ ਕਾਂਸੀ ਤਮਗੇ ਮਿਲੇ।
ਬੋਪੰਨਾ-ਰਾਜਾ ਹਾਰੇ, ਕੈਨੇਡਾ ਨੂੰ 2-1 ਦੀ ਬੜ੍ਹਤ
NEXT STORY