ਨਵੀਂ ਦਿੱਲੀ— ਰਾਸ਼ਟਰਮੰਡਲ ਚੈਂਪੀਅਨਸ਼ਿਪ ਅਭਿਜੀਤ ਗੁਪਤਾ ਨੇ ਹੰਗਰੀ ਦੇ ਫਲੋਰੀਅਨ ਕਾਕਜੁਰ ਨੂੰ ਹਰਾ ਕੇ ਚੈੱਕ ਅੰਤਰਾਸ਼ਟਰੀ ਓਪਨ ਸ਼ਤਰੰਜ ਟੂਰਨਾਮੈਂਟ 'ਚ ਦੂਜਾ ਸਥਾਨ ਹਾਸਲ ਕੀਤਾ ਹੈ। ਚੈੱਕ ਗਣਰਾਜ 'ਚ ਚਲ ਰਹੇ ਟੂਰਨਾਮੈਂਟ 'ਚ ਗੁਪਤਾ ਨੇ 6 'ਚੋਂ 5-5 ਅੰਕ ਬਣਾ ਲਏ ਸਨ। ਆਖਿਰੀ 3 ਦੌਰ 'ਚ ਉਹ ਡੇਢ ਅੰਕ ਹੀ ਬਣਾ ਸਕਿਆ ਅਤੇ 9 'ਚੋਂ 7 ਅੰਕ ਲੈ ਕੇ ਦੂਜੇ ਸਥਾਨ 'ਤੇ ਰਿਹਾ। 4 ਖਿਡਾਰੀਆਂ ਦੇ ਉਸ ਦੇ ਬਰਾਬਰ ਅੰਕ ਸੀ ਪਰ ਬਿਹਤਰ ਟਾਈਬ੍ਰੇਕ ਸਕੋਰ ਦੇ ਕਾਰਨ ਉਹ ਦੂਜੇ ਸਥਾਨ 'ਤੇ ਰਿਹਾ। ਚੈੱਕ ਗਣਰਾਜ ਦੇ ਜਾਨ ਕ੍ਰੇਜਕੀ ਨੇ ਲਗਾਤਾਰ 7 ਬਾਜ਼ੀਆਂ ਜਿੱਤ ਕੇ ਖਿਤਾਬ ਆਪਣੇ ਨਾਂ ਕੀਤਾ। ਕੋਲਕਾਤਾ ਦੇ ਇੰਟਰਨੈਸ਼ਨਲ ਮਾਸਟਰ ਸਾਇੰਤਨ ਦਾਸ ਨੇ ਅਜੇਤੂ ਰਹਿ ਕੇ ਗ੍ਰੈਂਡਮਾਸਟਰ ਨਾਂ ਹਾਸਲ ਕਰ ਲਿਆ ਜਦਕਿ ਨਿਹਾਲ ਸਰੀਨ ਖੁੰਝ ਗਿਆ। ਉਸ ਨੂੰ ਜੀ. ਐੱਨ. ਗੋਪਾਲ ਦੇ ਹੱਥੋਂ ਇਕਲੌਤੀ ਹਾਰ ਦਾ ਸਾਹਮਣਾ ਕਰਨਾ ਪਿਆ।
ਵਜਿੰਦਰ ਨੇ ਚਾਈਨਾ ਦੇ ਮੁੱਕੇਬਾਜ਼ ਨੂੰ ਲਤਾੜਿਆ, ਕਿਹਾ- ਚਾਈਨੀਜ਼ ਮਾਲ ਜ਼ਿਆਦਾ ਦੇਰ ਨਹੀਂ ਟਿਕਦਾ
NEXT STORY