ਨਵੀਂ ਦਿੱਲੀ, (ਬਿਊਰੋ)— ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਦੇ ਪ੍ਰਧਾਨ ਨਰਿੰਦਰ ਬੱਤਰਾ ਆਪਣੇ ਮੈਡੀਕਲ ਕਮਿਸ਼ਨ ਦੇ ਪ੍ਰਧਾਨ ਦੇ ਤੌਰ 'ਤੇ ਪਵਨਦੀਪ ਸਿੰਘ ਕੋਹਲੀ ਦੀ ਨਿਯੁਕਤੀ ਦੇ ਫੈਸਲੇ 'ਤੇ ਅਡਿੱਗ ਹਨ ਜਦਕਿ ਇਸ ਕਦਮ ਦੀ ਆਲੋਚਨਾ ਕੀਤੀ ਗਈ ਸੀ। ਤਜਰਬੇਕਾਰ ਖੇਡ ਪ੍ਰਸ਼ਾਸਕ ਤਰਲੋਚਨ ਸਿੰਘ ਦੇ ਪੁੱਤਰ ਪਵਨਦੀਪ ਨੂੰ 2016 ਰੀਓ ਓਲੰਪਿਕ ਦੇ ਭਾਰਤੀ ਦਲ ਦਾ ਮੁੱਖ ਮੈਡੀਕਲ ਅਫਸਰ ਨਿਯੁਕਤ ਕੀਤਾ ਸੀ ਅਤੇ ਉਨ੍ਹਾਂ ਦੇ ਨਾਂ 'ਤੇ ਵਿਵਾਦ ਖੜ੍ਹਾ ਹੋ ਗਿਆ ਸੀ।
ਬੱਤਰਾ ਨੇ ਬਿਆਨ 'ਚ ਕਿਹਾ, ''ਡਾ. ਪਵਨਦੀਪ ਕੋਹਲੀ ਨੂੰ ਮੈਡੀਕਲ ਕਮਿਸ਼ਨ ਦੇ ਪ੍ਰਧਾਨ ਦੇ ਤੌਰ 'ਤੇ ਨਿਯੁਕਤ ਕਰਨ ਦੇ ਫੈਸਲੇ ਦਾ ਅਸੀਂ ਸਮਰਥਨ ਕਰਦੇ ਹਾਂ। ਇਹ ਫੈਸਲਾ ਮੈਂ ਅਤੇ ਜਨਰਰਲ ਸਕੱਤਰ ਰਾਜੀਵ ਮਹਿਤਾ ਦੋਹਾਂ ਨੇ ਮਿਲ ਕੇ ਕੀਤਾ ਸੀ। ਕਾਰਜਕਾਲੀ ਬੋਰਡ ਨੂੰ ਆਪਣੀ ਅਗਲੀ ਬੈਠਕ 'ਚ ਸਾਰੀਆਂ ਨਿਯੁਕਤੀਆਂ ਨੂੰ ਅਧਿਕਾਰਤ ਮਨਜ਼ੂਰੀ ਦੇਣੀ ਹੈ।''
ਤਾਮਿਲਨਾਡੂ ਨੇ ਕੁਆਰਟਰਫਾਈਨਲ 'ਚ ਸਥਾਨ ਕੀਤਾ ਪੱਕਾ
NEXT STORY