ਜਲੰਧਰ— ਮੁਹਾਲੀ ਸਟੇਡੀਅਮ 'ਚ ਬੀਤੇ ਦਿਨੀ ਹੋਏ ਕਿੰਗਜ਼ ਇਲੈਵਨ ਪੰਜਾਬ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਮੈਚ ਤੋਂ ਬਾਅਦ ਪੰਜਾਬ ਦੀ ਟੀਮ ਦੇ ਸਹਿ-ਮਾਲਕ ਪ੍ਰਿਟੀ ਜ਼ਿੰਟਾ ਨੂੰ ਬਹੁਤ ਖੁਸ਼ੀ ਹੋਈ ਸੀ। ਖੁਸ਼ੀ ਦੀ ਇਕ ਵਜ੍ਹਾ ਕ੍ਰਿਸ ਗੇਲ ਦੀ ਸੈਂਕੜਾ ਮਾਰ ਤੇ ਜਿਤਾਉਣਾ ਵੀ ਸੀ। ਪਰ ਮੈਚ ਦੌਰਾਨ ਪ੍ਰਿਟੀ ਦੇ ਨਾਲ ਇਕ ਹੋਰ ਘਟਨਾ ਹੋਈ ਜਿਸ ਨੂੰ ਦੇਖ ਕੇ ਉਹ ਖੁਸ਼ ਸੀ। ਅਸਲ 'ਚ ਉਨ੍ਹਾਂ ਦਾ ਇਕ ਪ੍ਰਸ਼ੰਸਕ ਤਖਤੀ ਲੈ ਕੇ ਪਹੁੰਚ ਗਿਆ ਸੀ। ਜਿਸ 'ਤੇ ਲਿਖਿਆ ਸੀ ਕਿ ਮੈਂ ਆਪਣੇ ਆਖਰੀ ਸਾਹ ਤੱਕ ਪਿਆਰ ਕਰਾਂਗਾ।
ਪ੍ਰਿਟੀ ਇਸ ਨੂੰ ਦੇਖ ਕੇ ਰਹਿ ਨਹੀਂ ਸਕੀ। ਉਨ੍ਹਾਂ ਨੇ ਉਸੇ ਸਮੇਂ ਪ੍ਰਸ਼ੰਸਕ ਨਾਲ ਸੈਲਫੀ ਲਈ ਅਤੇ ਸੁੱੱਭ ਕਾਮਨਾਵਾਂ ਦਿੱਤੀਆਂ। ਫੈਂਨ ਦੇ ਹੱਥ 'ਚ ਫੜੇ ਬੋਰਡ 'ਤੇ ਪ੍ਰਿਟੀ ਦੀ ਕਈ ਫਿਲਮਾਂ ਦੀਆਂ ਤਸਵੀਰਾਂ ਲੱਗੀਆਂ ਸਨ। ਪ੍ਰਿਟੀ ਨੇ ਚਾਹੇ ਬਾਲੀਵੁੱਡ ਤੋਂ ਦੂਰੀ ਬਣਾ ਲਈ ਹੈ ਪਰ ਉਨ੍ਹਾਂ ਨੇ ਪ੍ਰਸ਼ੰਸਕ ਹਜੇ ਵੀ ਘੱਟ ਨਹੀਂ ਹੋਏ ਹਨ। ਪ੍ਰਿਟੀ ਨੇ ਇਸ ਘਟਨਾ ਨੂੰ ਸਾਬਿਤ ਵੀ ਕੀਤਾ ਹੈ ਆਪਣੇ ਪ੍ਰਸ਼ੰਸਕਾਂ ਦੀ ਕਿੰਨੀ ਇੱਜਤ ਕਰਦੀ ਹੈ।
IPL-11, 'ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਪੰਜਾਬ ਟੀਮ, ਸਾਹਮਣੇ ਆਏ ਅੰਕੜੇ
NEXT STORY