ਆਈ.ਪੀ.ਐੱਲ. 'ਚ ਨਰਾਇਨ ਨੇ ਬਣਾਇਆ ਵਿਕਟਾਂ ਦਾ ਸੈਂਕੜਾਂ

You Are HereSports
Tuesday, April 17, 2018-1:18 AM

ਨਵੀਂ ਦਿੱਲੀ—ਕੋਲਕਾਤਾ ਨਾਇਟ ਰਾਇਡਰਸ ਦੇ ਸਪਿਨ ਗੇਂਦਬਾਜ਼ ਸੁਨੀਲ ਨਰਾਇਨ ਨੇ ਟੂਰਨਾਮੈਂਟ ਦੇ 13ਵੇਂ ਮੁਕਾਬਲੇ 'ਚ ਖਾਸ ਉਪਲੱਬਧੀ ਹਾਸਲ ਕਰ ਲਈ ਹੈ। ਨਰਾਇਨ ਨੇ ਦਿੱਲੀ ਡੇਅਰਡੇਵਿਲਸ ਖਿਲਾਫ ਹੋਏ ਮੈਚ ਦੌਰਾਨ ਆਪਣੇ ਆਈ.ਪੀ.ਐੱਲ. ਕਰੀਅਰ ਦੇ 100 ਵਿਕਟ ਪੂਰੇ ਕੀਤੇ। ਇਸ ਨਾਲ ਉਹ ਆਈ.ਪੀ.ਐੱਲ. 'ਚ ਵਿਕਟਾਂ ਦਾ ਸੈਂਕੜਾਂ ਲਗਾਉਣ ਵਾਲੇ 11ਵੇਂ ਗੇਂਦਬਾਜ਼ ਬਣੇ।
ਨਰਾਇਨ ਨੇ ਮੈਚ ਦੇ 12ਵੇਂ ਓਵਰ ਦੀ ਤੀਜੀ ਗੇਂਦ 'ਤੇ ਕ੍ਰਿਸ ਮੋਰਿਸ ਦਾ ਵਿਕਟ ਲੈ ਕੇ ਇਹ ਉਪਲੱਬਧੀ ਹਾਸਲ ਕੀਤੀ। ਉਸ ਤੋਂ ਪਹਿਲਾਂ ਲਾਸਿਥ ਮਲਿੰਗਾ, ਅਮਿਤ ਮਿਸ਼ਰਾ, ਪਿਯੂਸ਼ ਚਾਵਲਾ, ਹਰਭਜਨ ਸਿੰਘ, ਡਵੇਨ ਬਰਾਵੋ, ਭੁਵਨੇਸ਼ਵਰ ਕੁਮਾਰ, ਆਸ਼ੀਸ਼ ਨੇਹਰਾ, ਵਿਨੇ ਕੁਮਾਰ, ਰਵੀਚੰਦਰਨ ਅਸ਼ਵਿਨ, ਜ਼ਹੀਰ ਖਾਨ 100 ਤੋਂ ਜ਼ਿਆਦਾ ਵਿਕਟ ਲੈ ਚੁੱਕੇ ਹਨ। ਨਰਾਇਨ ਨੇ ਇਸ ਮੈਚ 'ਚ 3 ਓਵਰਾਂ 'ਚ 18 ਦੌੜਾਂ ਦੇ ਕੇ 3 ਸ਼ਿਕਾਰ ਬਣਾਏ। ਹੁਣ ਨਰਾਇਨ ਦੇ ਖਾਤੇ 'ਚ 86 ਮੈਚਾਂ 'ਚ 102 ਵਿਕਟਾਂ ਲਈਆਂ ਹੈ।
ਦਿਲਚਸਪ ਗੱਲ ਚੱਸ ਦਈਏ ਕਿ ਨਰਾਇਨ ਨੇ ਇਹ ਸਾਰੀਆਂ ਵਿਕਟਾਂ ਕੋਲਕਾਤਾ ਲਈ ਖੇਡਦੇ ਹੋਏ ਹੀ ਲਈਆਂ। ਉਨ੍ਹਾਂ ਨੇ 2012 'ਚ ਪਹਿਲਾ ਸੀਜ਼ਨ ਖੇਡਿਆ ਸੀ ਅਤੇ ਤਦ ਤਕ ਤੋਂ ਲੈ ਕੇ ਹੁਣ ਤਕ ਕੋਲਕਾਤਾ ਨਾਲ ਜੁੜੇ ਹੋਏ ਹਨ।

Edited By

Hardeep

Hardeep is News Editor at Jagbani.

Popular News

!-- -->