ਪਯੋਂਗਚਾਂਗ— ਰੂਸ ਦੀ 15 ਸਾਲਾ ਏਲੀਨਾ ਜਾਗੀਟੋਵਾ ਨੇ ਫਿੱਗਰ ਸਕੇਟਿੰਗ 'ਚ ਨਵੇਂ ਵਿਸ਼ਵ ਰਿਕਾਰਡ ਨਾਲ ਸਰਦ-ਰੁੱਤ ਓਲੰਪਿਕ ਵਿਚ ਅੱਜ ਦਾ ਦਿਨ ਆਪਣੇ ਨਾਂ ਕੀਤਾ, ਜਦਕਿ ਅਮਰੀਕਾ ਦੀ ਲਿੰਡਸੇ ਵਾਰਨ ਇਨ੍ਹਾਂ ਖੇਡਾਂ ਦੇ ਇਤਿਹਾਸ ਵਿਚ ਅਲਪਾਈਨ ਸਕੀਅ 'ਚ ਤਮਗਾ ਜਿੱਤਣ ਵਾਲੀ ਸਭ ਤੋਂ ਬਜ਼ੁਰਗ ਖਿਡਾਰਨ ਬਣੀ। ਜਾਗੀਤੋਵਾ ਨੇ ਆਪਣੀ 18 ਸਾਲਾ ਸਾਥਣ ਇਵਗੇਨੀਆ ਮੇਦਵੇਦੇਵਾ ਤੋਂ ਕੁਝ ਮਿੰਟ ਪਹਿਲਾਂ ਬਣਾਏ ਗਏ ਰਿਕਾਰਡ ਨੂੰ ਤੋੜਿਆ। ਇਸ ਨਾਲ ਸ਼ੁੱਕਰਵਾਰ ਨੂੰ ਹੋਣ ਵਾਲੇ ਫ੍ਰੀ ਸਕੇਟ ਤੋਂ ਪਹਿਲਾਂ ਰੂਸੀ ਟੀਮ ਵੀ ਸੂਚੀ 'ਚ ਅੱਗੇ ਹੋ ਗਈ। ਜਾਗੀਤੋਵਾ ਹੁਣ ਸ਼ੁੱਕਰਵਾਰ ਨੂੰ ਸਭ ਤੋਂ ਨੌਜਵਾਨ ਮਹਿਲਾ ਸਿੰਗਲਜ਼ ਫਿੱਗਰ ਸਕੇਟਿੰਗ ਚੈਂਪੀਅਨ ਬਣਨ ਦੀ ਕੋਸ਼ਿਸ਼ ਕਰੇਗੀ। ਅਜੇ ਇਹ ਰਿਕਾਰਡ ਤਾਰਾ ਲਿਪਿੰਸਕੀ (1998) ਦੇ ਨਾਂ ਹੈ। ਉਹ ਰੂਸ ਦੇ ਓਲੰਪਿਕ ਐਥਲੀਟ (ਓ. ਏ. ਆਰ.) ਲਈ ਪਹਿਲਾ ਸੋਨ ਤਮਗਾ ਜਿੱਤਣ ਦੀ ਵੀ ਸਥਿਤੀ 'ਚ ਪਹੁੰਚ ਗਈ ਹੈ।
ਰੂਸ ਦੀ ਰਾਸ਼ਟਰੀ ਟੀਮ 'ਤੇ ਡੋਪਿੰਗ ਕਾਰਨ ਪਾਬੰਦੀ ਲੱਗੀ ਹੈ। ਅਮਰੀਕਾ ਦੀ 33 ਸਾਲਾ ਵਾਰਨ ਆਪਣੇ ਆਖਰੀ ਓਲੰਪਿਕ 'ਚ ਅਲਪਾਈਨ ਸਕੀਅ 'ਚ ਦੂਸਰੇ ਖਿਤਾਬ ਦੀ ਕਵਾਇਦ 'ਚ ਲੱਗੀ ਸੀ ਪਰ ਅਖੀਰ ਉਸ ਨੂੰ ਕਾਂਸੀ ਤਮਗੇ ਨਾਲ ਸੰਤੋਸ਼ ਕਰਨਾ ਪਿਆ। ਉਹ ਹਾਲਾਂਕਿ ਤਮਗਾ ਜਿੱਤਣ ਵਾਲੀ ਸਭ ਤੋਂ ਵੱਧ ਉਮਰ ਵਾਲੀ ਅਲਪਾਈਨ ਸਕੀਅਰ ਬਣੀ। ਇਟਲੀ ਦੀ ਸੋਫੀਆ ਗੋਗੀਆ ਨੇ ਸੋਨ ਅਤੇ ਨਾਰਵੇ ਦੀ ਰਾਗਨਹਾਈਲਡ ਮੋਵੀਨਕੇਲ ਨੇ ਚਾਂਦੀ ਤਮਗਾ ਜਿੱਤਿਆ।
ਜਲੰਧਰ ਦੇ ਵਿਕਾਸ ਨੇ ਜਿੱਤਿਆ ਡਬਲ 'ਚ ਗੋਲਡ
NEXT STORY