ਅਹਿਮਦਾਬਾਦ— ਪ੍ਰੋ ਕਬੱਡੀ ਲੀਗ ਦੇ 28 ਜੁਲਾਈ ਤੋਂ ਸ਼ੁਰੂ ਹੋ ਰਹੇ ਪੰਜਵੇਂ ਸੈਸ਼ਨ ਵਿਚ ਸ਼ਾਮਲ ਚਾਰ ਨਵੀਆਂ ਟੀਮਾਂ ਵਿਚੋਂ ਇਕ ਗੁਜਰਾਤ ਫਾਰਚਿਊਨ ਜਾਇੰਟਸ ਦੀ ਜਰਸੀ ਨੂੰ ਬੁੱਧਵਾਰ ਨੂੰ ਇੱਥੇ ਦੰਗਲ ਫੇਮ ਦੀ ਮਸ਼ਹੂਰ ਮਹਿਲਾ ਪਹਿਲਵਾਨ ਗੀਤਾ ਫੋਗਟ ਦੀ ਵਿਸ਼ੇਸ਼ ਮੌਜੂਦਗੀ ਵਿਚ ਅਧਿਕਾਰਤ ਰੂਪ ਨਾਲ ਜਾਰੀ ਕੀਤਾ ਗਿਆ।
ਟੀਮ ਦੇ ਦੋਵੇਂ ਕੋਚ ਨੀਰ ਗੁਲੀਆ, ਮਨਪ੍ਰੀਤ ਸਿੰਘ, ਕਪਤਾਨ ਸੁਕੇਸ਼ ਹੇਗੜੇ, ਟੀਮ ਦਾ ਸਪਾਂਸਰ ਅਧਿਕਾਰ ਰੱਖਣ ਵਾਲੀ ਕੰਪਨੀ ਅਡਾਨੀ ਵਿਲਮਰ ਲਿਮ. ਦੇ ਡਾਇਰੈਕਟਰ ਨਿਰਦੇਸ਼ਕ ਪ੍ਰਣਵ ਅਡਾਨੀ ਵੀ ਇਸ ਮੌਕੇ ਮੌਜੂਦ ਸਨ। ਕਪਤਾਨ ਸੁਕੇਸ਼ ਤੇ ਦੋਵੇਂ ਕੋਚਾਂ ਨੇ ਉਮੀਦ ਪ੍ਰਗਟਾਈ ਕਿ ਟੀਮ ਪਹਿਲੀ ਵਾਰ ਵਿਚ ਹੀ ਬਿਹਤਰੀਨ ਪ੍ਰਦਰਸ਼ਨ ਕਰ ਕੇ ਖਿਤਾਬ ਜਿੱਤੇਗੀ।
ਪ੍ਰਣਯ ਤੇ ਕਸ਼ਯਪ ਦੂਜੇ ਦੌਰ 'ਚ
NEXT STORY