ਨਵੀਂ ਦਿੱਲੀ—ਇਸ ਹਫਤੇ ਦੀ ਮੰਡੇ ਨਾਇਟ ਰਾ 'ਚ ਪਹਿਲੀ ਵਾਰ 16 ਵਾਰ ਦੇ WWE ਚੈਂਪੀਅਨ ਜਾਨ ਸੀਨਾ ਅਤੇ ਬ੍ਰਾਨ ਸਟ੍ਰੋਮੈਨ ਦੇ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲਿਆ। ਮੈਚ ਦੇ ਸ਼ੁਰੂ ਤੋਂ ਅੰਤ ਤਕ ਦੋਵੇਂ ਇਕ ਦੂਜੇ 'ਤੇ ਭਾਰੀ ਪੈਂਦੇ ਨਜ਼ਰ ਆਏ, ਪਰ ਅੰਤ 'ਚ ਜਾਨ ਸੀਨਾ ਦੀ ਜਿੱਤ ਹੋਈ।
ਮੈਚ ਦੇ ਆਖਰੀ ਪਲਾਂ 'ਚ ਸਟ੍ਰੋਮੈਨ ਨੇ ਸੀਨਾ ਨੂੰ ਰਿੰਗ ਤੋਂ ਬਾਹਰ ਸਟੀਲ ਸਟੈਪਸ ਨਾਲ ਮਾਰਿਆ। ਦਿ ਮਾਨਸਟਰ ਅਮੰਗ ਮੈਨ ਸਟ੍ਰੋਮੈਨ ਰਿੰਗ ਦੇ ਅੰਦਰ ਹੀ ਸਟੀਲ ਸਟੈਪਸ ਲੈ ਕੇ ਆਏ ਅਤੇ ਉਨ੍ਹਾਂ ਨੇ ਸੀਨਾ ਨੂੰ ਰਨਿੰਗ ਪਾਵਰਸਲੈਮ ਦਿੱਤਾ। ਇਸ ਤੋਂ ਬਾਅਦ ਰੈਫਰੀ ਨੇ ਤੁਰੰਤ ਹੀ ਮੈਚ ਬੈਲ ਵਜਾ ਦਿੱਤੀ ਅਤੇ ਮੈਚ ਨੂੰ ਡਿਸ ਕੁਆਲੀਫਿਕੇਸ਼ਨ ਕਰਵਾਉਂਦੇ ਹੋਏ ਜਾਨ ਸੀਨਾ ਨੂੰ ਮੈਚ ਜੇਤੂ ਐਲਾਨ ਕਰ ਦਿੱਤਾ।
ਇਸ ਤੋਂ ਬਾਅਦ ਸਟ੍ਰੋਮੈਨ ਨੇ ਸੀਨਾ ਦੇ ਅੰਦਾਜ਼ 'ਚ ਹੀ ਉਨ੍ਹਾਂ ਦੀ ਨਕਲ ਕੀਤੀ।
ਭਾਰਤੀ ਕ੍ਰਿਕਟ ਦਾ ਸਭ ਤੋਂ ਬੁਰਾ ਦੌਰ ਸੀ 2007 ਵਿਸ਼ਵ ਕੱਪ
NEXT STORY