ਫਿਲਾਡੇਲਫੀਆ, (ਬਿਊਰੋ)— ਭਾਰਤੀ ਰਾਸ਼ਟਰੀ ਚੈਂਪੀਅਨ ਜੋਸ਼ਨਾ ਚਿਨੱਪਾ ਨੇ ਇੱਥੇ ਅਮਰੀਕੀ ਓਪਨ ਦੇ ਸਿੰਗਲ ਵਰਗ ਦੇ ਪਹਿਲੇ ਦੌਰ 'ਚ ਹਮਵਤਨ ਅਤੇ ਡਬਲਜ਼ ਜੋੜੀਦਾਰ ਦੀਪਿਕਾ ਪੱਲੀਕਲ ਕਾਰਤਿਕ ਨੂੰ ਹਰਾਇਆ।
13ਵਾਂ ਦਰਜਾ ਪ੍ਰਾਪਤ ਜੋਸ਼ਨਾ ਨੇ ਕੱਲ ਪੱਲੀਕਲ ਨੂੰ 45 ਮਿੰਟ 'ਚ 7-11, 11-8, 11-8, 11-9 ਨਾਲ ਹਰਾ ਕੇ ਦੁਜੇ ਦੌਰ 'ਚ ਪ੍ਰਵੇਸ਼ ਕੀਤਾ। ਦੋ ਮਹੀਨੇ ਪਹਿਲਾਂ ਵੀ ਇਹ ਦੋਵੇਂ ਖਿਡਾਰਨਾਂ ਚੀਨ ਓਪਨ 'ਚ ਵੀ ਆਹਮੋ-ਸਾਹਮਣੇ ਸਨ ਅਤੇ ਉਹ ਮੁਕਾਬਲਾ ਵੀ ਜੋਸ਼ਨਾ ਨੇ ਪੰਜ ਗੇਮ 'ਚ ਜਿੱਤਿਆ ਸੀ। ਜੋਸ਼ਨਾ ਅਗਲੇ ਦੌਰ 'ਚ ਮਿਸਰ ਦੀ ਪੰਜਵਾਂ ਦਰਜਾ ਪ੍ਰਾਪਤ ਨੋਰਾਨ ਗੋਹਰ ਨਾਲ ਭਿੜੇਗੀ।
ਹਰਮੀਤ ਤੇ ਸੌਮਯਜੀਤ ਘੋਸ਼ ਦੀ ਜੋੜੀ ਨੂੰ ਪੋਲਿਸ ਓਪਨ 'ਚ ਚਾਂਦੀ
NEXT STORY