ਮੁੰਬਈ— ਦੇਸ਼ ਦੇ ਪਹਿਲੇ ਕ੍ਰਿਕਟ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ 'ਤੇ ਫਿਲਮ ਬਣ ਸਕਦੀ ਹੈ ਅਤੇ ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਸਿਲਵਰ ਸਕ੍ਰੀਨ 'ਤੇ ਕਪਿਲ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਸਕਦੇ ਹਨ।
ਬਾਲੀਵੁੱਡ 'ਚ ਇਨ੍ਹੀਂ ਦਿਨੀਂ ਬਾਇਓਪਿਕ ਅਤੇ ਖੇਡਾਂ 'ਤੇ ਆਧਾਰਿਤ ਫਿਲਮਾਂ ਦਾ ਦੌਰ ਜ਼ੋਰਾਂ 'ਤੇ ਹੈ। 'ਮੈਰੀਕਾਮ, ਮਿਲਖਾ ਸਿੰਘ, ਐੱਮ. ਐੱਸ. ਧੋਨੀ, ਮੁਹੰਮਦ ਅਜ਼ਹਰੂਦੀਨ ਅਤੇ ਸਚਿਨ ਤੇਂਦੁਲਕਰ ਤੋਂ ਬਾਅਦ ਹੁਣ ਇਸ ਸੂਚੀ 'ਚ ਕਪਿਲ ਦੇਵ ਦਾ ਨਾਂ ਸਾਹਮਣੇ ਆਇਆ ਹੈ। ਨਿਰਦੇਸ਼ਕ ਕਬੀਰ ਖਾਨ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਜ਼ਿੰਦਗੀ 'ਤੇ ਫਿਲਮ ਬਣਾਉਣ ਵਾਲੇ ਹਨ।
ਕ੍ਰਿਸ ਗੇਲ ਫਿੱਟ, ਇੰਗਲੈਂਡ ਖਿਲਾਫ ਖੇਡੇਗਾ ਤੀਜੇ ਵਨਡੇ ਮੈਚ
NEXT STORY