ਪੱਟਾਇਆ, (ਬਿਊਰੋ)— ਭਾਰਤੀ ਗੋਲਫਰ ਸ਼ਿਵ ਕਪੂਰ ਨੇ ਅੱਜ ਇੱਥੇ ਬਿਨਾ ਬੋਗੀ ਦੇ 68 ਦੇ ਕਾਰਡ ਨਾਲ 5,00,000 ਡਾਲਰ ਇਨਾਮੀ ਰਕਮ ਦੇ ਰਾਇਲ ਕੱਪ ਦੇ ਦੂਜੇ ਦੌਰ 'ਚ ਥਾਈਲੈਂਡ ਦੇ ਪ੍ਰੋਮ ਮੀਸਾਵਤ ਦੇ ਨਾਲ ਸੰਯੁਕਤ ਬੜ੍ਹਤ ਕਾਇਮ ਰੱਖ ਕੇ ਆਪਣੇ ਤੀਜੇ ਖਿਤਾਬ ਦੀ ਉਮੀਦ ਕਾਇਮ ਰੱਖੀ।
ਦੂਜੇ ਦਿਨ ਬਾਅਦ ਕਪੂਰ ਦਾ ਕੁੱਲ ਸਕੋਰ 7 ਅੰਡਰ 137 ਹੈ। ਹੋਰਨਾ ਭਾਰਤੀਆਂ 'ਚ ਖਾਲਿਨ ਜੋਸ਼ੀ (67) ਪੰਜ ਅੰਡਰ ਦੇ ਸਕੋਰ ਨਾਲ ਸੰਯੁਕਤ ਚੌਥੇ ਸਥਾਨ 'ਤੇ ਹੈ। ਨਾਲ ਹੀ ਗਗਨਜੀਤ ਭੁੱਲਰ (71) ਵੀ ਉਨ੍ਹਾਂ ਨਾਲ ਹਨ। ਜਦਕਿ ਜੋਤੀ ਰੰਧਾਵਾ ਨੇ 73 ਦਾ ਕਾਰਡ ਖੇਡਿਆ ਜਿਸ ਨਾਲ ਉਹ ਸੰਯੁਕਤ 35ਵੇਂ ਸਥਾਨ 'ਤੇ ਖਿਸਕ ਗਏ।
ਕੁੱਟ-ਮਾਰ ਤੋਂ ਬਾਅਦ ਪਹਿਲਵਾਨ ਸੁਸ਼ੀਲ ਕੁਮਾਰ ਖਿਲਾਫ FIR ਦਰਜ
NEXT STORY