ਸੇਂਟ ਲੁਈਸ— ਮਹਾਨ ਸ਼ਤਰੰਜ ਖਿਡਾਰੀ ਗੈਰੀ ਕਾਸਪੋਰੋਵ ਦੀ 12 ਸਾਲ ਬਾਅਦ ਸ਼ਤਰੰਜ 'ਚ ਵਾਪਸੀ ਚੰਗੀ ਨਹੀਂ ਰਹੀ। ਉਨ੍ਹਾਂ ਨੂੰ ਵਾਪਸੀ ਦੇ ਬਾਅਦ ਪਹਿਲੇ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੂੰ ਰੈਪਿਡ ਅਤੇ ਬਲਿਟਜ਼ ਟੂਰਨਾਮੈਂਟ ਦੇ ਦੂਜੇ ਦਿਨ ਰੂਸ ਦੇ ਇਯਾਨ ਨੇਪੋਮਨਿਆਚੀ ਨੇ ਹਰਾਇਆ।
ਤਿੰਨ ਡਰਾਅ ਅਤੇ ਇਸ ਹਾਰ ਦੇ ਬਾਅਦ 54 ਸਾਲ ਦੇ ਇਸ ਸਾਬਕਾ ਚੈਂਪੀਅਨ ਕਾਸਪੋਰੋਵ ਤੋਂ ਹਮਲਾਵਰ ਪ੍ਰਦਰਸ਼ਨ ਦੀ ਉਮੀਦ ਸੀ, ਉਹ ਅਜਿਹਾ ਨਹੀਂ ਕਰ ਸਕੇ। ਕਾਸਪੋਰੋਵ ਨੇ ਮੁਕਾਬਲੇ ਦੇ ਬਾਅਦ ਟਵੀਟ ਕੀਤਾ ਕਿ ਮੈਂ ਕੁਝ ਚੰਗੇ ਮੂਵ ਖੇਡੇ ਪਰ ਲੈਅ ਕਾਇਮ ਨਾ ਰੱਖ ਸਕਿਆ। ਉਹ 10 ਖਿਡਾਰੀਆਂ 'ਚ ਸਤਵੇਂ ਸਥਾਨ 'ਤੇ ਹਨ।
ਧੋਨੀ ਹੁਣ ਦੁਬਈ 'ਚ ਸ਼ੁਰੂ ਕਰਨਗੇ ਆਪਣੀ ਕ੍ਰਿਕਟ ਅਕੈਡਮੀ
NEXT STORY