ਨਵੀਂ ਦਿੱਲੀ, (ਬਿਊਰੋ)— ਅਕਸਰ ਹੀ ਆਪਣੇ ਟਵੀਟਸ ਦੀ ਵਜ੍ਹਾ ਨਾਲ ਵਿਵਾਦਾਂ 'ਚ ਰਹਿਣ ਵਾਲੇ ਬਾਲੀਵੁੱਡ ਐਕਟਰ ਕਮਾਲ ਰਾਸ਼ਿਦ ਖਾਨ ਨੇ ਇਕ ਵਾਰ ਫਿਰ ਤੋਂ ਵਿਰਾਟ ਕੋਹਲੀ ਲਈ ਇੱਕ ਅਜਿਹੀ ਗੱਲ ਕਹਿ ਦਿੱਤੀ ਹੈ ਜਿਸ ਨੇ ਸੋਸ਼ਲ ਮੀਡੀਆ 'ਤੇ ਬਵਾਲ ਮਚਾ ਦਿੱਤਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਵਿਰਾਟ ਨੇ ਯੁਵੀ ਅਤੇ ਰੈਨਾ ਦਾ ਕਰੀਅਰ ਖਤਮ ਕਰ ਦਿੱਤਾ ਹੈ । ਇਸ ਟਵੀਟ ਦੇ ਬਾਅਦ ਪ੍ਰਸ਼ੰਸਕਾਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਜ਼ਾਹਰ ਕੀਤੀਆਂ ਹੈ ।
ਕੇ.ਆਰ.ਕੇ. ਨੇ ਆਪਣੇ ਟਵੀਟ ਵਿੱਚ ਲਿਖਿਆ, 'ਬੇਚਾਰੇ ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਨੂੰ ਆਖ਼ਰਕਾਰ ਵਿਰਾਟ ਕੋਹਲੀ ਨੇ ਹਮੇਸ਼ਾ ਲਈ ਘਰ ਬੈਠਾ ਹੀ ਦਿੱਤਾ । ਕੋਈ ਨਹੀਂ ਭਰਾ ਕੁਮੈਂਟਰੀ ਕਰ ਲਓ ।'
ਇਸ ਤੋਂ ਪਹਿਲਾਂ ਇਨ੍ਹਾਂ ਨੇ ਕਰਿਕਟਰ ਗੌਤਮ ਗੰਭੀਰ ਦੇ ਜਨਮਦਿਨ ਦੇ ਮੌਕੇ ਉੱਤੇ ਟਵੀਟ ਕਰ ਉਨ੍ਹਾਂ ਨਾਲ ਛੇੜਖਾਨੀ ਕੀਤੀ ਸੀ । ਉਨ੍ਹਾਂ ਨੇ ਲਿਖਿਆ ਸੀ ਕਿ ਭਰਾ ਗੌਤਮ ਗੰਭੀਰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ । ਭਰਾ ਤੁਹਾਨੂੰ ਸਿਰਫ 30 ਸਾਲ ਦੀ ਉਮਰ ਵਿੱਚ ਰਿਟਾਇਰ ਐਲਾਨ ਕਰ ਦਿੱਤਾ ਗਿਆ । ਤੁਹਾਡੇ ਨਾਲ ਨਾਇਨਸਾਫੀ ਹੋਈ ਹੈ ।
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਖਿਲਾਫ ਖੇਡੀ ਜਾਣ ਵਾਲੀ 3 ਮੈਚਾਂ ਦੀ ਸੀਰੀਜ਼ ਵਿੱਚ ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਨੂੰ ਜਗ੍ਹਾ ਨਹੀਂ ਮਿਲੀ ਅਤੇ ਇਸ ਤੋਂ ਪਹਿਲਾਂ ਵੀ ਦੋਵੇਂ ਖਿਡਾਰੀ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਚੱਲ ਰਹੇ ਹਨ ।
ਸਾਰਾ, ਅਰਜੁਨ ਦੇ ਫਰਜ਼ੀ ਟਵਿੱਟਰ ਅਕਾਊਂਟ ਕਾਰਨ ਭੜਕੇ ਸਚਿਨ ਤੇਂਦੁਲਕਰ
NEXT STORY