ਪੈਰਿਸ— ਦੋ ਵਾਰ ਦੀ ਵਿੰਬਲਡਨ ਚੈਂਪੀਅਨ ਪੇਤ੍ਰਾ ਕਵੀਤੋਵਾ ਹੱਥ 'ਚ ਗੰਭੀਰ ਸੱਟ ਤੋਂ ਉੱਭਰਨ ਤੋਂ ਬਾਅਦ ਅਗਲੇ ਮਹੀਨੇ ਹੋਣ ਵਾਲੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਲਈ ਮੁੱਖ ਡਰਾਅ 'ਚ ਪਹੁੰਚ ਗਈ ਹੈ।
27 ਸਾਲਾ ਕਵੀਤੋਵਾ 'ਤੇ ਦਸੰਬਰ 'ਚ ਉਸ ਦੇ ਚੈੱਕ ਗਣਰਾਜ ਸਥਿਤ ਘਰ ਵਿਚ ਇਕ ਚੋਰ ਨੇ ਹੱਥ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ, ਜਿਸ ਨਾਲ ਉਹ ਗੰਭੀਰ ਰੁਪ 'ਚ ਜ਼ਖ਼ਮੀ ਹੋ ਗਈ ਸੀ। ਹੱਥ 'ਚ ਸੱਟ ਤੋਂ ਚਾਰ ਮਹੀਨਿਆਂ ਬਾਅਦ ਹੁਣ ਕਵੀਤੋਵਾ ਕੋਰਟ 'ਤੇ ਫਿਰ ਤੋਂ ਵਾਪਸੀ ਨੂੰ ਤਿਆਰ ਹੈ। ਇਸ ਦੀ ਜਾਣਕਾਰੀ ਟੈਨਿਸ ਖਿਡਾਰੀ ਨੇ ਦਿੱਤੀ।
ਕਵੀਤੋਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਕਿਹਾ, 'ਮੇਰਾ ਨਾਂ ਰੋਲਾਂ ਗੈਰਾਂ ਦੀ ਪ੍ਰਵੇਸ਼ ਸੂਚੀ ਵਿਚ ਦਿਖਾਈ ਦੇਵੇਗਾ ਕਿਉਂਕਿ ਮੈਂ ਆਪਣੀ ਸੱਟ ਤੋਂ ਤੇਜ਼ੀ ਨਾਲ ਉੱਭਰ ਰਹੀ ਹਾਂ ਤੇ ਮੈਂ ਖੁਦ ਨੂੰ ਟੂਰਨਾਮੈਂਟ ਵਿਚ ਸ਼ਾਮਲ ਕਰਨ ਲਈ ਹਰ ਮੌਕਾ ਦੇਣਾ ਚਾਹੁੰਦੀ ਹਾਂ ਤਾਂ ਕਿ ਆਪਣੇ ਪਸੰਦੀਦਾ ਟੂਰਨਾਮੈਂਟ 'ਚ ਖੇਡਣ ਲਈ ਉਤਰ ਸਕਾਂ।' ਫ੍ਰੈਂਚ ਓਪਨ 22 ਮਈ ਨੂੰ ਸ਼ੁਰੂ ਹੋਵੇਗਾ।
ਜਿੱਤ ਲਈ ਮਜ਼ਬੂਤ ਡਿਫੈਂਸ ਜ਼ਰੂਰੀ : ਰੁਪਿੰਦਰ ਪਾਲ
NEXT STORY