ਕੁਆਲਾਲੰਪੁਰ, (ਬਿਊਰੋ)— ਅਨਿਰਬਾਨ ਲਾਹਿੜੀ ਨੇ ਅੰਤਿਮ ਦੌਰ 'ਚ ਇਕ ਅੰਡਰ 71 ਦੇ ਸਕੋਰ ਦੇ ਨਾਲ ਅੱਜ ਇੱਥੇ ਸੀ.ਆਈ.ਐੱਮ.ਬੀ. ਕਲਾਸਿਕ ਗੋਲਫ ਟੂਰਨਾਮੈਂਟ 'ਚ ਸੰਯੁਕਤ 10ਵੇਂ ਸਥਾਨ 'ਤੇ ਰਹਿੰਦੇ ਹੋਏ ਪੀ.ਜੀ.ਏ. ਟੂਰ 'ਤੇ ਨਵੇਂ ਸੈਸ਼ਨ 'ਚ ਚੰਗੀ ਸ਼ੁਰੂਆਤ ਕੀਤੀ। ਲਾਹਿੜੀ ਅੰਤਿਮ ਦਿਨ ਕਾਫੀ ਪ੍ਰਭਾਵੀ ਪ੍ਰਦਰਸ਼ਨ ਨਹੀਂ ਕਰ ਸਕੇ ਪਰ ਇਸ ਦੇ ਬਾਵਜੂਦ 13 ਅੰਡਰ 275 ਦੇ ਕੁਲ ਸਕੋਰ ਦੇ ਨਾਲ ਚੋਟੀ ਦੇ 10 'ਚ ਜਗ੍ਹਾ ਬਣਾਉਣ 'ਚ ਸਫਲ ਰਹੇ। ਉਨ੍ਹਾਂ ਨੇ ਅੰਤਿਮ ਦੌਰ 'ਚ ਚਾਰ ਬਰਡੀ ਅਤੇ ਤਿੰਨ ਬੋਗੀ ਕੀਤੀ।
ਇਸ ਵਿਚਾਲੇ ਐੱਸ.ਐੱਸ.ਪੀ. ਚੌਰਸੀਆ ਛੇ ਸਥਾਨ ਹੇਠਾਂ ਆ ਕੇ 68ਵੇਂ ਸਥਾਨ 'ਤੇ ਰਹੇ ਪਰ ਉਹ ਏਸ਼ੀਆਈ ਟੂਰ ਆਰਡਰ ਆਫ ਮੈਰਿਟ 'ਚ ਨਹੀਂ ਖਿਸਕੇ ਅਤੇ ਡਬਲਯੂ.ਜੀ.ਸੀ. ਐੱਚ.ਐੱਸ.ਬੀ.ਸੀ. ਟੂਰਨਾਮੈਂਟ ਦੇ ਲਈ ਕੁਆਲੀਫਾਈ ਕਰਨ 'ਚ ਸਫਲ ਰਹੇ ਜਿਸ ਦਾ ਆਯੋਜਨ 10 ਦਿਨਾਂ ਬਾਅਦ ਸ਼ੰਘਾਈ 'ਚ ਕੀਤਾ ਜਾਵੇਗਾ। ਏਸ਼ੀਆਈ ਟੂਰ ਦੀ ਮੈਰਿਟ ਲਿਸਟ 'ਚ ਚੋਟੀ ਦੇ 4 'ਚ ਸ਼ਾਮਲ ਖਿਡਾਰੀਆਂ ਨੂੰ 95 ਲੱਖ ਡਾਲਰ ਇਨਾਮੀ ਡਬਲਯੂ.ਜੀ.ਸੂ. ਐੱਚ.ਐੱਸ.ਬੀ.ਸੀ. ਟੂਰਨਾਮੈਂਟ ਦੇ ਲਈ ਸਿੱਧਾਂ ਪ੍ਰਵੇਸ਼ ਮਿਲਿਆ ਜਿਸ 'ਚ 78 ਖਿਡਾਰੀ ਹਿੱਸਾ ਲੈਣਗੇ ਅਤੇ ਕੱਟ ਨਹੀਂ ਹੋਵੇਗਾ।
ਅਫਗਾਨ ਕ੍ਰਿਕਟਰਾਂ ਨੂੰ ਕਪਤਾਨ ਕੋਹਲੀ ਦਾ 'ਗੁਰੂ ਮੰਤਰ', ਦੇਖੋ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ
NEXT STORY