ਕੋਲਕਾਤਾ— ਗ੍ਰੈਂਡਮਾਸਟਰ ਆਰ.ਆਰ. ਲਕਸ਼ਮਣ ਨੇ ਆਪਣੀ ਅਜੇਤੂ ਮੁਹਿੰਮ ਜਾਰੀ ਰੱਖੀ ਅਤੇ 11 'ਚੋਂ 10 ਅੰਕ ਹਾਸਲ ਕਰਕੇ ਅੱਜ ਇੱਥੇ ਰਾਸ਼ਟਰੀ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ। ਲਕਸ਼ਮਣ ਅਤੇ ਕੌਮਾਂਤਰੀ ਮਾਸਟਰ ਪੀ. ਕਾਰਤੀਕੇਨ ਦੋਵੇਂ ਖਿਤਾਬ ਦੀ ਦੌੜ 'ਚ ਬਣੇ ਹੋਏ ਸਨ। ਇਨ੍ਹਾਂ ਦੋਹਾਂ ਨੇ ਆਖਰੀ ਦੌਰ ਦੀਆਂ ਆਪਣੀਆਂ ਬਾਜ਼ੀਆਂ ਜਿੱਤੀਆਂ ਅਤੇ ਇਸ ਨਾਲ ਲਕਸ਼ਮਣ ਸਿਰਫ ਅੱਧੇ ਅੰਕ ਦੀ ਬੜ੍ਹਤ ਦੇ ਨਾਲ ਖਿਤਾਬ ਜਿੱਤਣ 'ਚ ਸਫਲ ਰਹੇ। ਬੰਗਾਲ ਦੇ ਰਾਸ਼ਟਰੀ ਅੰਡਰ-25 ਦੇ ਉਪ ਜੇਤੂ ਮਿਤ੍ਰਾਭ ਗੁਹਾ ਤੀਜੇ ਸਥਾਨ 'ਤੇ ਰਹੇ।
ਭਾਰਤ ਬਨਾਮ ਸ਼੍ਰੀਲੰਕਾ : ਤੀਜੇ ਦਿਨ ਦੀ ਖੇਡ ਖਤਮ, ਸ਼੍ਰੀਲੰਕਾ ਦਾ ਸਕੋਰ 209/2, ਭਾਰਤ 230 ਦੌੜਾਂ ਨਾਲ ਅੱਗੇ
NEXT STORY