ਪਟਨਾ— 55ਵੀਂ ਰਾਸ਼ਟਰੀ ਪੁਰਸ਼ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ-2017 ਦਾ 10ਵਾਂ ਰਾਊਂਡ ਰੋਹਿਤ ਲਲਿਤ ਬਾਬੂ ਲਈ ਇਕ ਹੋਰ ਬਿਹਤਰੀਨ ਜਿੱਤ ਲੈ ਕੇ ਆਇਆ। ਲਲਿਤ ਨੌਜਵਾਨ ਸਮਮੇਦ ਛੋਟੇ ਨੂੰ ਹਰਾ ਕੇ 7 ਅੰਕਾਂ ਨਾਲ ਸਭ ਤੋਂ ਅੱਗੇ ਨਿਕਲ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਰਾਸ਼ਟਰੀ ਪ੍ਰੀਮੀਅਰ ਦਾ ਸਫਰ ਤਹਿ ਕਰਨ ਵਾਲੇ ਸਮਮੇਦ ਦੀ ਇਹ ਲਗਾਤਾਰ 5ਵੀਂ ਹਾਰ ਹੈ।
ਕਾਰੋ ਕਾਨ ਓਪਨਿੰਗ 'ਚ ਹੋਏ ਇਸ ਮੁਕਾਬਲੇ 'ਚ ਛੋਟੇ ਨੇ ਆਪਣੇ ਉੱਪਰ ਹੋ ਰਹੇ ਹਮਲੇ ਤੋਂ ਬਚਣ ਲਈ ਇਕ ਵਾਧੂ ਪਿਆਦਾ ਰੋਹਿਤ ਨੂੰ ਦੇ ਦਿੱਤਾ। ਫਿਰ ਰੋਹਿਤ ਨੇ ਜਿਵੇਂ ਬਹੁਤ ਹੀ ਆਸਾਨੀ ਨਾਲ ਖੇਡ ਨੂੰ ਆਖਿਰ ਤਕ ਲਿਆ ਕੇ 54 ਚਾਲਾਂ 'ਚ ਇਕ ਆਸਾਨ ਜਿੱਤ ਦਰਜ ਕਰ ਲਈ। ਇਸ ਦੇ ਨਾਲ ਹੁਣ ਸਿਰਫ 3 ਰਾਊਂਡ ਬਾਕੀ ਹਨ। ਲਲਿਤ ਨੇ ਅਜੇ ਸੁਨੀਲ ਨਾਰਾਇਣ, ਸਵਪਨਿਲ ਥੋਪਾੜੇ ਤੇ ਦੀਪਨ ਚੱਕਰਵਰਤੀ ਨਾਲ ਮੁਕਾਬਲੇ ਖੇਡਣੇ ਹਨ ਅਰਥਾਤ ਸਾਫ ਹੈ ਕਿ ਅਜੇ ਖਿਤਾਬ ਜਿੱਤਣ ਲਈ ਉਸ ਨੂੰ ਕੰਡਿਆਂ ਭਰਿਆ ਸਫਰ ਤਹਿ ਕਰਨਾ ਪਵੇਗਾ।
ਸਿੰਧੂ-ਸਾਇਨਾ ਤੇ ਸ਼੍ਰੀਕਾਂਤ-ਪ੍ਰਣਯ ਵਿਚਾਲੇ ਹੋਵੇਗੀ ਖਿਤਾਬੀ ਟੱਕਰ
NEXT STORY