ਘਰਾੜੇ ਮਾਰਦੇ ਲਕਸ਼ਮਣ ਨਾਲ ਯੁਵਰਾਜ ਨੇ ਲਈ ਸੈਲਫੀ

You Are HereSports
Friday, April 21, 2017-4:52 PM
ਨਵੀਂ ਦਿੱਲੀ— ਭਾਰਤੀ ਟੀਮ ਦੇ ਕ੍ਰਿਕਟਰ ਯੁਵਰਾਜ ਸਿੰਘ ਆਪਣੀ ਤੂਫਾਨੀ ਬੱਲੇਬਾਜ਼ੀ ਦੇ ਨਾਲ-ਨਾਲ ਆਪਣੇ ਮਜ਼ਾਕੀਆ ਅੰਦਾਜ਼ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦੀ ਇਸ ਮਸਤੀ ਦਾ ਇਕ ਉਦਾਹਰਣ ਹਾਲ ਹੀ 'ਚ ਫਿਰ 'ਤੋਂ ਦੇਖਣ ਨੂੰ ਮਿਲਿਆ ਹੈ।
ਦਰਅਸਲ, ਯੁਵਰਾਜ ਇਕ ਫਲਾਈਟ 'ਚ ਆਪਣੀ ਟੀਮ ਦੇ ਨਾਲ ਸਫਰ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨਾਲ ਹੈਦਰਾਬਾਦ ਦੇ ਕੋਚ ਵੀ. ਵੀ. ਐੱਸ. ਲਕਸ਼ਮਣ ਵੀ ਮੌਜੂਦ ਸੀ। ਉਨ੍ਹਾਂ ਨੂੰ ਫਲਾਈਟ 'ਚ ਨੀਂਦ ਆ ਗਈ ਅਤੇ ਉਹ ਸੁੱਤੇ ਪਏ ਘਰਾੜੇ ਮਾਰ ਰਹੇ ਸੀ। ਤਦ ਯੁਵਰਾਜ ਨੇ ਲਕਸ਼ਮਣ ਦੀ ਸੀਟ ਨੇੜੇ ਜਾ ਕੇ ਉਨ੍ਹਾਂ ਨਾਲ ਸੈਲਫੀ ਲੈ ਲਈ। ਇਸ ਸੈਲਫੀ 'ਚ ਯੁਵਰਾਜ, ਲਕਸ਼ਮਣ ਅਤੇ ਟੀਮ ਦੇ ਗੇਂਦਬਾਜ਼ੀ ਕੋਚ ਮੁੱਥਇਆ ਮੁਰਲੀਧਰਨ ਵੀ ਨਜ਼ਰ ਆ ਰਹੇ ਹਨ। ਯੁਵਰਾਜ ਦੀ ਇਸ ਮਸਤੀ ਨੂੰ ਦੇਖ ਕੇ ਮੁਰਲੀ ਵੀ ਹੱਸ ਪਏ।

ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Popular News

.