ਨਵੀਂ ਦਿੱਲੀ— ਰਿਕਾਰਡ 6 ਵਾਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਫਤਿਹ ਕਰ ਚੁੱਕਾ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦਾ ਸਹਾਇਕ ਕਮਾਂਡੈਂਟ ਲਵਰਾਜ ਸਿੰਘ 23 ਮਾਰਚ ਤੋਂ 20 ਜੂਨ ਤਕ ਹੋਣ ਵਾਲੀ ਬੀ. ਐੱਸ. ਐੱਫ. ਦੀ ਐਵਰੈਸਟ ਮੁਹਿੰਮ ਦੀ ਅਗਵਾਈ ਕਰੇਗਾ।
ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਮੰਗਲਵਾਰ ਇਥੇ ਬੀ. ਐੱਸ. ਐੱਫ. ਦੀ ਇਸ ਮੁਹਿੰਮ ਨੂੰ ਹਰੀ ਝੰਡੀ ਦਿਖਾਈ। 90 ਦਿਨਾਂ ਤਕ ਚੱਲਣ ਵਾਲੀ ਇਸ ਮੁਹਿੰਮ 'ਚ ਬੀ. ਐੱਸ. ਐੱਫ. ਦੀ 25 ਮੈਂਬਰੀ ਟੀਮ ਹਿੱਸਾ ਲੈ ਰਹੀ ਹੈ, ਜਿਸ ਦੀ ਕਮਾਨ ਪਦਮਸ਼੍ਰੀ ਲਵਰਾਜ ਨੂੰ ਸੌਂਪੀ ਗਈ ਹੈ। ਲਵਰਾਜ ਦੀ ਐਵਰੈਸਟ 'ਤੇ ਇਹ 10ਵੀਂ ਮੁਹਿੰਮ ਹੋਵੇਗੀ। ਉਹ ਛੇ ਵਾਰ 1998, 2006, 2009, 2012, 2013 ਤੇ 2017 'ਚ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਨੂੰ ਫਤਿਹ ਕਰ ਚੁੱਕਾ ਹੈ।
13 ਸਾਲਾ ਪ੍ਰਿਥੂ ਨੇ ਹਾਸਲ ਕੀਤਾ ਗ੍ਰੈਂਡਮਾਸਟਰ ਨਾਰਮ
NEXT STORY