ਮੱਧ ਪ੍ਰਦੇਸ਼ ਨੇ ਕਰਨਾਟਕ ਨੂੰ 6-1 ਨਾਲ ਹਰਾਇਆ

You Are HereSports
Friday, April 21, 2017-5:03 PM

ਭੋਪਾਲ— ਮੱਧ ਪ੍ਰਦੇਸ਼ ਅਕਾਦਮੀ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਸਤਵੀਂ ਸੀਨੀਅਰ ਰਾਸ਼ਟਰੀ ਪੁਰਸ਼ ਹਾਕੀ ਚੈਂਪੀਅਨਸ਼ਿਪ ਏ ਡਿਵੀਜ਼ਨ ਮੁਕਾਬਲੇ 'ਚ ਕਰਨਾਟਕ ਨੂੰ 6-1 ਨਾਲ ਹਰਾਇਆ। ਇੱਥੇ ਭੋਪਾਲ ਦੇ ਐਸ਼ਬਾਗ਼ ਸਟੇਡੀਅਮ 'ਚ ਹੋਏ ਏ ਡਿਵੀਜ਼ਨ ਮੁਕਾਬਲਿਆਂ 'ਚ ਪੂਲ ਸੀ 'ਚ ਮੱਧ ਪ੍ਰਦੇਸ਼ ਅਕਾਦਮੀ ਨੇ ਹਾਕੀ ਕਰਨਾਟਕ ਨੂੰ ਇਕਤਰਫਾ ਅੰਦਾਜ਼ 'ਚ 6-1 ਨਾਲ ਹਰਾ ਦਿੱਤਾ। ਐੱਮ.ਪੀ. ਦੇ ਲਈ ਜੈ ਰਾਠੌਰ (ਸਤਵੇਂ ਮਿੰਟ), ਸੁਹੇਲ ਜ਼ਫਰ (22ਵੇਂ ਮਿੰਟ), ਮੁਹੰਮਦ ਅਲੀਸ਼ਾਨ (52ਵੇਂ ਅਤੇ 66ਵੇਂ ਮਿੰਟ), ਰਵੀ ਚਾਂਚੇ (64ਵੇਂ ਮਿੰਟ) ਅਤੇ ਅਕਸ਼ੈ ਅਵਸਥੀ (70ਵੇਂ ਮਿੰਟ) ਨੇ ਗੋਲ ਕੀਤੇ।

ਕਰਨਾਟਕ ਦਾ ਇਕਮਾਤਰ ਗੋਲ ਹਰੀਸ਼ ਮੁਤਾਗਰ ਨੇ ਕੀਤਾ। ਪੂਲ ਏ 'ਚ ਸਟੀਲ ਪਲਾਂਟ ਸਪੋਰਟਸ ਬੋਰਡ ਨੇ ਮਣੀਪੁਰ ਹਾਕੀ ਨੂੰ 8-1 ਨਾਲ ਹਰਾਇਆ। ਇਸ 'ਚ ਜੈ ਪ੍ਰਕਾਸ਼ ਨੇ 41ਵੇਂ, 59ਵੇਂ ਅਤੇ 64ਵੇਂ ਮਿੰਟ 'ਚ ਗੋਲਾਂ ਦੀ ਹੈਟ੍ਰਿਕ ਕੀਤੀ ਅਤੇ ਸੁਸ਼ੀਲ ਕੁੱਲੂ ਨੇ 17ਵੇਂ ਅਤੇ 54ਵੇਂ ਮਿੰਟ 'ਚ ਗੋਲ ਕੀਤੇ। ਸਟੀਲ ਪਲਾਂਟ ਨੂੰ ਸਾਰੇ ਤਿੰਨ ਅੰਕ ਮਿਲੇ। ਪੂਲ 'ਚ ਮੁੰਬਈ ਹਾਕੀ ਸੰਘ ਨੇ ਬੰਗਾਲ ਹਾਕੀ ਸੰਘ ਨੂੰ 5-1 ਨਾਲ ਹਰਾਇਆ। ਮੁੰਬਈ ਦੇ ਲਈ ਦਿਲੀਪ ਪਾਲ ਨੇ 14ਵੇਂ, 51ਵੇਂ, 57ਵੇਂ ਮਿੰਟ), ਮੋਹਿਤ ਕੱਟੂਟੇ ਨੇ 38ਵੇਂ ਅਤੇ ਧੀਰਜ ਵਤਸ ਨੇ 70ਵੇਂ ਮਿੰਟ 'ਚ ਗੋਲ ਕੀਤੇ ਜਦਕਿ ਬੰਗਾਲ ਦਾ ਇਕਮਾਤਰ ਗੋਲ ਰਾਹੁਲ ਦੇਵ ਨੇ 55ਵੇਂ ਮਿੰਟ 'ਚ ਕੀਤਾ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.