ਤਿਬਲਿਸ (ਜਾਰਜੀਆ), (ਨਿਕਲੇਸ਼ ਜੈਨ)- ਫਿਡੇ ਵਿਸ਼ਵ ਕੱਪ ਸ਼ਤਰੰਜ-2017 ਵਿਚ ਤੀਜੇ ਦੌਰ ਦਾ ਪਹਿਲਾ ਰਾਊਂਡ ਵਿਸ਼ਵ ਸ਼ਤਰੰਜ ਲਈ ਇਕ ਇਤਿਹਾਸਕ ਉਲਟਫੇਰ ਦਾ ਦਿਨ ਸਾਬਤ ਹੋਇਆ। ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਚੀਨ ਦੇ ਬੂ ਜਿਆਂਜੀ ਤੋਂ ਹਾਰ ਕੇ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ। ਪਹਿਲਾ ਕਲਾਸੀਕਲ ਹਾਰ ਜਾਣ ਤੋਂ ਬਾਅਦ ਮੈਗਨਸ ਐਤਵਾਰ ਦਾ ਮੁਕਾਬਲਾ ਸਿਰਫ ਡਰਾਅ ਹੀ ਕਰ ਸਕਿਆ ਤੇ 1.5-0.5 ਨਾਲ ਪੱਛੜ ਕੇ ਬਾਹਰ ਹੋ ਗਿਆ।
ਉਥੇ ਹੀ ਸਾਬਕਾ ਵਿਸ਼ਵ ਚੈਂਪੀਅਨ ਰੂਸ ਦਾ ਵਲਾਦੀਮਿਰ ਕ੍ਰਾਮਨਿਕ ਯੂਕ੍ਰੇਨ ਦੇ ਇਵਾਂਚੁਕ ਤੋਂ 1.5-0.5 ਨਾਲ ਹਾਰ ਕੇ ਬਾਹਰ ਹੋ ਗਿਆ। ਅਮਰੀਕੀ ਧਾਕੜ ਵਿਸ਼ਵ ਕੱਪ ਦਾ ਪਹਿਲਾ ਦਾਅਵੇਦਾਰ ਹਿਕਾਰੂ ਨਾਕਾਮੁਰਾ ਵੀ ਰੂਸੀ ਖਿਡਾਰੀ ਵਲਾਦੀਮਿਰ ਫੇਡੋਸੀਵ ਤੋਂ 1.5-0.5 ਨਾਲ ਹਾਰ ਕੇ ਬਾਹਰ ਹੋ ਗਿਆ।
ਭਾਰਤ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਗ੍ਰੈਂਡ ਮਾਸਟਰ ਸੇਥੂਰਮਨ ਨੇ ਵਿਸ਼ਵ ਨੰਬਰ 11 ਅਨੀਸ਼ ਗਿਰੀ ਨੂੰ ਸ਼ਾਇਦ ਇਕ ਵੱਡਾ ਜੀਵਨਦਾਨ ਦਿੱਤਾ। ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਸੇਥੂਰਮਨ ਨੇ ਸਿਸਿਲੀਅਨ ਨਜਡੋਰਫ ਵਿਚ ਸ਼ੁਰੂਆਤ ਤੋਂ ਹੀ ਅਨੀਸ਼ ਦੀ ਰਾਣੀ ਦੇ ਹਿੱਸੇ ਵਿਚ ਦਬਾਅ ਬਣਾਇਆ ਤੇ ਫਿਰ ਅਚਾਨਕ ਉਸ ਦੇ ਰਾਜਾ ਵਲੋਂ ਕਮਜ਼ੋਰੀ ਨੂੰ ਸਮਝ ਕੇ ਹਮਲਾ ਕੀਤਾ। ਫਲਸਰੂਪ ਉਹ ਲਗਾਤਾਰ ਬਿਹਤਰ ਹੁੰਦਾ ਗਿਆ ਹਾਲਾਂਕਿ ਉਹ ਅਨੀਸ਼ ਦੇ ਹਾਥੀ ਤੇ ਰਾਣੀ ਦੇ ਜਵਾਬੀ ਹਮਲੇ ਵਿਚ ਆਪਣੀ ਬੜ੍ਹਤ ਗੁਆ ਬੈਠਾ ਤੇ ਮੈਚ ਡਰਾਅ ਹੋ ਗਿਆ।
ਉਥੇ ਹੀ ਵਿਦਿਤ ਗੁਜਰਾਤੀ ਨੇ ਸ਼ਾਨਦਾਰ ਖੇਡ ਦਿਖਾਈ ਤੇ ਸ਼ਨੀਵਾਰ ਤੋਂ ਬਾਅਦ ਐਤਵਾਰ ਨੂੰ ਵੀ ਉਸਦਾ ਕਲਾਸੀਕਲ ਮੈਚ ਚੀਨ ਦੇ ਡਿੰਗ ਲੀਰੇਂਨ ਨਾਲ ਡਰਾਅ ਰਹਿਣ ਨਾਲ ਹੁਣ ਉਹ ਪਹਿਲੀ ਵਾਰ ਇਸ ਵਿਸ਼ਵ ਕੱਪ ਵਿਚ ਕੱਲ ਟਾਈਬ੍ਰੇਕ ਦਾ ਮੁਕਾਬਲਾ ਖੇਡੇਗਾ। ਅਰਥਾਤ ਦੋਵੇਂ ਭਾਰਤੀ ਖਿਡਾਰੀਆਂ ਨੂੰ ਟਾਈਬ੍ਰੇਕ ਮੁਕਾਬਲਾ ਖੇਡਣਾ ਪਵੇਗਾ।
ਹੁਣ ਮੈਨੂੰ ਸੰਨਿਆਸ ਲੈਣਾ ਚਾਹੀਦੈ: ਸਟੀਫਨਸ
NEXT STORY