ਵਿਸ਼ਾਖਾਪਟਨਮ, (ਬਿਊਰੋ)— ਭਾਰਤ ਦੇ ਚੋਟੀ ਦੇ ਮੁੱਕੇਬਾਜ਼ਾਂ ਮਨੋਜ ਕੁਮਾਰ ਅਤੇ ਸ਼ਿਵਾ ਥਾਪਾ ਨੇ ਸ਼ੁੱਕਰਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਦੂਜੀ ਐਲੀਟ ਪੁਰਸ਼ ਰਾਸ਼ਟਰੀ ਮੁੱਕੇਬਾਜ਼ ਪ੍ਰਤੀਯੋਗਿਤਾ ਦੇ ਕੁਆਰਟਰਫਾਈਨਲ 'ਚ ਪ੍ਰਵੇਸ਼ ਕਰ ਲਿਆ। 2015 ਵਰਲਡ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਸ਼ਿਵਾ ਨੇ ਲਾਈਟਵੇਟ ਵਰਗ 'ਚ ਆਸਾਨੀ ਨਾਲ ਛੱਤੀਸਗੜ੍ਹ ਦੇ ਸੂਰਜ ਸਿੰਘ ਨੂੰ 5-0 ਨਾਲ ਹਰਾ ਦਿੱਤਾ।
ਰੇਲਵੇ ਦੇ ਮੁੱਕੇਬਾਜ਼ ਮਨੋਜ ਨੇ ਮਿਜ਼ੋਰਮ ਦੇ ਐਂਥੋਨੀ ਲਾਲਦੁਹਾਵਮ ਨੂੰ ਵੇਲਟਰਵੇਟ ਵਰਗ 'ਚ 3-0 ਨਾਲ ਹਰਾ ਦਿੱਤਾ। ਇਸ ਵਿਚਾਲੇ ਮਣੀਪੁਰ ਦੇ ਐਲ. ਦੇਵੇਂਦਰੋ ਸਿੰਘ ਨੂੰ ਪਿਛਲੇ ਮੁਕਾਬਲੇ ਦੇ ਕੱਟ ਦੇ ਕਾਰਨ ਅਨਫਿੱਟ ਹੋਣ ਦੀ ਵਜ੍ਹਾ ਨਾਲ ਫਲਾਈਵੇਟ ਵਰਗ 'ਚ ਝਾਰਖੰਡ ਦੇ ਵਿਜੇ ਜੋਰਾ ਨੂੰ ਵਾਕ ਓਵਰ ਦੇਣਾ ਹੋਵੇਗਾ। ਇਕ ਹੋਰ ਮੁਕਾਬਲੇ 'ਚ ਸਥਾਨਕ ਮੁੱਕੇਬਾਜ਼ ਕ੍ਰਾਂਤੀ ਨੇ ਹਿਮਾਚਲ ਪ੍ਰਦੇਸ਼ ਦੇ ਵੀਰ ਸਿੰਘ ਨੂੰ 5-0 ਨਾਲ ਹਰਾ ਕੇ ਲਾਈਟ ਫਲਾਈਵੇਟ ਦੇ ਕੁਆਰਟਰਫਾਈਨਲ 'ਚ ਸਥਾਨ ਬਣਾ ਲਿਆ।
ਵਿਰਾਟ ਬ੍ਰੀਗੇਡ ਨੇ ਕੀਵੀ ਟੀਮ ਨੂੰ ਹਰਾਉਣ ਲਈ ਕੀਤੀ ਖੂਬ ਮਿਹਨਤ (ਤਸਵੀਰਾਂ)
NEXT STORY