ਨਵੀਂ ਦਿੱਲੀ— ਮਿਡਫੀਲਡਰ ਮਨਪ੍ਰੀਤ ਸਿੰਘ 11 ਤੋਂ 22 ਅਕਤੂਬਰ ਤੱਕ ਢਾਕਾ 'ਚ ਹੋਣ ਵਾਲੇ ਹੀਰੋ ਏਸ਼ੀਆ ਕੱਪ 'ਚ ਭਾਰਤ ਦੀ 18 ਮੈਂਬਰੀ ਪੁਰਸ਼ ਟੀਮ ਦੀ ਕਪਤਾਨੀ ਸੰਭਾਲਣਗੇ। ਫਾਰਵਰਡ ਐੱਸ.ਵੀ. ਸੁਨੀਲ ਟੀਮ ਦੇ ਉਪ ਕਪਤਾਨ ਹੋਣਗੇ। ਹਾਲ ਹੀ 'ਚ ਯੂਰਪੀ ਦੌਰੇ 'ਤੇ ਕੁਝ ਜੂਨੀਅਰ ਖਿਡਾਰੀਆਂ ਨੂੰ ਮੌਕਾ ਦੇਣ ਦੇ ਬਾਅਦ ਹਾਕੀ ਇੰਡੀਆ ਨੇ ਯੁਵਾ ਅਤੇ ਤਜਰਬੇਕਾਰ ਖਿਡਾਰੀਆਂ ਨੂੰ ਸ਼ਾਮਲ ਕੀਤਾ ਹੈ। ਗੋਲਕੀਪਰ ਆਕਾਸ਼ ਚਿਕਤੇ ਅਤੇ ਸੂਰਜ ਕਰਕੇਰਾ ਟੀਮ 'ਚ ਬਣੇ ਹੋਏ ਹਨ ਜਦਕਿ ਡਿਫੈਂਡਰ ਹਰਮਨਪ੍ਰੀਤ ਸਿੰਘ ਅਤੇ ਸੁਰਿੰਦਰ ਕੁਮਾਰ ਨੇ ਯੂਰਪੀ ਦੌਰੇ 'ਤੇ ਆਰਾਮ ਦਿੱਤੇ ਜਾਣ ਦੇ ਬਾਅਦ ਵਾਪਸੀ ਕੀਤੀ ਹੈ।
ਟੀਮ 'ਚ ਸਾਬਕਾ ਕਪਤਾਨ ਸਰਦਾਰ ਸਿੰਘ, ਸਨੀਲ, ਆਕਾਸ਼ਦੀਪ ਸਿੰਘ ਅਤੇ ਸਤਬੀਰ ਸਿੰਘ ਨੇ ਵਾਪਸੀ ਕੀਤੀ ਹੈ। ਮੁੱਖ ਕੋਚ ਸ਼ੋਰਡ ਮਾਰਿਨ ਨੇ ਕਿਹਾ, ''ਮੈਨੂੰ ਯੁਵਾ ਅਤੇ ਤਜਰਬੇਕਾਰ ਖਿਡਾਰੀਆਂ ਨਾਲ ਭਰੀ ਇਸ ਟੀਮ ਦੇ ਨਾਲ ਕੰਮ ਕਰਨ ਦਾ ਇੰਤਜ਼ਾਰ ਹੈ। ਹੀਰੋ ਏਸ਼ੀਆ ਕੱਪ ਭਾਰਤ 'ਚ ਪਹਿਲਾ ਟੂਰਨਾਮੈਂਟ ਹੋਵੇਗਾ ਅਤੇ ਇਸ ਨੂੰ ਲੈ ਕੇ ਮੈਂ ਕਾਫੀ ਉਤਸ਼ਾਹਤ ਹਾਂ।'' ਉਨ੍ਹਾਂ ਕਿਹਾ, ''ਮੈਂ ਟੀਮ ਨੂੰ ਨੀਦਰਲੈਂਡ 'ਚ ਦੇਖਿਆ ਹੈ ਅਤੇ ਮੈਂ ਇਸ ਟੀਮ ਦੀ ਊਰਜਾ ਤੋਂ ਪ੍ਰਭਾਵਿਤ ਹਾਂ। ਅਸੀਂ ਇਕ ਟੀਮ ਦੇ ਤੌਰ 'ਤੇ ਚੰਗਾ ਪ੍ਰਦਰਸ਼ਨ ਕਰਨਾ ਚਾਹੁਣਗੇ।'' ਭਾਰਤ ਪੂਲ ਏ 'ਚ ਜਾਪਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਨਾਲ ਹੈ। ਉਸ ਨੂੰ ਪਹਿਲਾ ਮੈਚ 11 ਅਕਤੂਬਰ ਨੂੰ ਜਾਪਾਨ ਨਾਲ ਖੇਡਣਾ ਹੈ ਜਦਕਿ ਬੰਗਲਾਦੇਸ਼ ਨਾਲ 13 ਅਕਤੂਬਰ ਅਤੇ ਪਾਕਿਸਤਾਨ ਤੋਂ 15 ਅਕਤੂਬਰ ਨੂੰ ਖੇਡਣਾ ਹੋਵੇਗਾ।
ਟੀਮ :
ਗੋਲਕੀਪਰ : ਆਕਾਸ਼ ਚਿਕਤੇ , ਸੂਰਜ ਕਰਕੇਰਾ ਡਿਫੈਂਡਰ : ਦਿਪਸਨ ਟਿਰਕੀ, ਕੋਥਾਜੀਤ ਸਿੰਘ, ਸੁਰਿੰਦਰ ਕੁਮਾਰ, ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ ਮਿਡਫੀਲਡਰ : ਐੱਸ. ਕੇ. ਉੱਥਪਾ, ਸਰਦਾਰ ਸਿੰਘ, ਮਨਪ੍ਰੀਤ ਸਿੰਘ (ਕਪਤਾਨ), ਚਿੰਗਲੇਨਸਨਾ ਸਿੰਘ, ਸੁਮਿਤ ਫਾਰਵਰਡ : ਐੱਸ.ਵੀ. ਸੁਨੀਲ, ਆਕਾਸ਼ਦੀਪ ਸਿੰਘ, ਰਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਗੁਰਜੰਤ ਸਿੰਘ, ਸਤਬੀਰ ਸਿੰਘ।
ਕ੍ਰਿਕਟ ਪ੍ਰਸ਼ੰਸਕਾਂ ਲਈ ਬੁਰੀ ਖਬਰ, ਭਾਰਤ-ਆਸਟਰੇਲੀਆ ਮੈਚ 'ਚ ਆ ਸਕਦੀ ਹੈ ਇਹ ਦਿੱਕਤ
NEXT STORY