ਹੈਦਰਾਬਾਦ— ਰੀਓ ਓਲੰਪਿਕ ਦੀ ਸੋਨ ਤਮਗਾ ਜੇਤੂ ਸਪੇਨ ਦੀ ਬੈਡਮਿੰਟਨ ਸਟਾਰ ਕੈਰੋਲੀਨਾ ਮਾਰਿਨ ਨੇ ਕਿਹਾ ਕਿ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਪ੍ਰੀਮੀਅਰ ਬੈਡਮਿੰਟਨ ਲੀਗ 'ਚ ਉਹ ਰੀਓ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਦੇ ਖਿਲਾਫ ਮੁਕਾਬਲੇ ਨੂੰ ਲੈ ਕੇ ਉਤਸ਼ਾਹਿਤ ਹੈ। ਮਾਰਿਨ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਰੀਓ ਦਾ ਫਾਈਨਲ ਮੁਕਾਬਲਾ ਬਹੁਤ ਮੁਸ਼ਕਿਲ ਸੀ। ਸਿੰਧੂ ਇਸ ਸਮੇਂ ਬਹੁਤ ਵਧੀਆ ਖੇਡ ਰਹੀ ਹੈ ਅਤੇ ਉਸ ਨਾਲ ਫਿਰ ਤੋਂ ਖੇਡਣ ਲਈ ਮੈਂ ਬਹੁਤ ਉਤਸ਼ਾਹਿਤ ਹਾਂ।
ਮੈਨੂੰ ਵਿਸ਼ਵਾਸ ਹੈ ਕਿ ਇਹ ਮੁਕਾਬਲਾ ਬਹੁਤ ਦਿਲਚਸਪ ਹੋਵੇਗਾ। ਮਾਰਿਨ ਨੂੰ ਹੈਦਰਾਬਾਦ ਹੰਟਰਸ ਨੇ 61.5 ਲੱਖ ਰੁਪਏ 'ਚ ਖਰੀਦਿਆ ਸੀ। ਸਿੰਧੂ ਪੀ.ਬੀ.ਐੱਲ. ਦੇ ਦੂਜੇ ਸੈਸ਼ਨ 'ਚ ਚੇਨਈ ਸਮੈਸ਼ਰਸ ਦੇ ਵਲੋਂ ਖੇਡ ਰਹੀ ਹੈ। ਸੋਨ ਤਮਗਾ ਜੇਤੂ ਮਾਰਿਨ ਦਾ ਕਹਿਣਾ ਹੈ ਕਿ ਪੀ.ਬੀ.ਐੱਲ. ਨਾਲ ਜੁੜਨਾ ਬਹੁਤ ਖੁਸ਼ੀ ਦੀ ਗੱਲ ਹੈ।
ਇਹ ਬਹੁਤ ਹੀ ਦਿਲਚਸਪ ਟੂਰਨਾਮੈਂਟ ਹੈ ਸਾਡੀ ਟੀਮ ਹੰਟਰਸ ਲੀਗ 'ਚ ਬਹੁਤ ਮਜ਼ਬੂਤ ਟੀਮ ਹੈ। ਮੈਨੂੰ ਵਿਸ਼ਵਾਸ ਹੈ ਕਿ ਅਸੀ ਇਹ ਖਿਤਾਬ ਜ਼ਰੂਰ ਜਿਤਾਂਗੇ। ਮੈਂ ਸੁਣਿਆ ਹੈ ਭਾਰਤ 'ਚ ਇਸ ਨੂੰ ਲੈ ਕੇ ਲੋਕ ਬਹੁਤ ਉਤਸ਼ਾਹਿਤ ਹਨ ਅਤੇ ਮੈਨੂੰ ਵੀ ਇਸ ਦੀ ਉਡੀਕ ਹੈ। ਦੂਜੇ ਪਾਸੇ ਸਿੰਧੂ ਨੇ ਵੀ ਮਾਰਿਨ ਦਾ ਸਵਾਗਤ ਕਰਦੇ ਹੋਏ ਉਸਨੂੰ ਹੈਦਰਾਬਾਦ ਦੀ ਮਸ਼ਹੂਰ ਪਕਵਾਨ ਬਿਰਆਨੀ ਖਾਣ ਦਾ ਸੱਦਾ ਦੇ ਦਿੱਤਾ। ਸਿੰਧੂ ਨੇ ਕਿਹਾ ਮੈਨੂੰ ਵਿਸ਼ਵਾਸ ਹੈ ਕੇ ਉਹ ਇੱਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਕਰੇਗੀ ਅਤੇ ਮੈਂ ਉਸਨੂੰ ਆਪਣੇ ਘਰ ਲਿਜਾ ਕੇ ਘਰ ਦੀ ਬਿਰਆਨੀ ਖਵਾਉਣਾ ਚਾਹੁੰਦੀ ਹਾਂ।
ਫਿਰ ਤੋਂ ਲਾਈਟ ਫਲਾਈਵੇਟ 'ਚ ਵਾਪਸੀ ਕਰੇਗੀ ਐੱਮ. ਸੀ. ਮੈਰੀਕਾਮ
NEXT STORY