ਨਵੀਂ ਦਿੱਲੀ— ਰਿਟਾਇਰਮੈਂਟ ਦੇ 2 ਸਾਲਾਂ ਬਾਅਦ ਰਿੰਗ 'ਚ ਵਾਪਸੀ ਕਰਦੇ ਹੋਏ ਫਲਾਇਡ ਮੇਵੇਦਰ ਨੇ ਬਾਕਸਿੰਗ ਦੀ ਦੁਨੀਆ ਦੀ ਸਭ ਤੋਂ ਵੱਡੀ ਫਾਈਟ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਆਪਣੇ ਪ੍ਰੋਫੈਸ਼ਨਲ ਬਾਕਸਿੰਗ ਕਰੀਅਰ 'ਚ ਇਕ ਵੀ ਮੈਚ ਨਾ ਹਾਰਨ ਵਾਲੇ ਮੇਵੇਦਰ ਨੇ 29 ਸਾਲਾਂ ਦੇ ਆਈਰਿਸ਼ ਕੋਨਾਰ ਮੈਕਗ੍ਰੇਗੋਰ ਨੂੰ 10 ਰਾਊਂਡ 'ਚ ਨਾਕ ਆਊਟ ਕਰ ਦਿੱਤਾ ਹੈ। ਲਾਸ ਵੇਗਾਸ ਦੇ ਟੀ-ਮੋਬਾਇਲ ਏਰੀਨਾ 'ਚ 40 ਸਾਲਾਂ ਦੇ ਇਸ ਅਮਰੀਕੀ ਦਿੱਗਜ ਨੇ ਮਿਕਸ ਮਾਰਸ਼ਲ ਆਰਟਸ ਸੁਪਰਸਟਾਰ ਮੈਕਗ੍ਰੇਗੋਰ ਨੂੰ ਹਰਾ ਕੇ 50ਵੀਂ ਜਿੱਤ ਦਰਜ ਕੀਤੀ ਹੈ।
ਮੇਵੇਦਰ ਦੀ ਇਹ 27ਵੀਂ ਨਾਕ ਆਊਟ ਜਿੱਤ
ਮੇਵੇਦਰ ਨੇ 50 'ਚੋਂ 27 ਬਾਊਟ ਨਾਕਆਊਟ ਤੋਂ ਜਿੱਤੀਆਂ ਹਨ। ਇਸ ਫਾਈਟ 'ਚ ਮੇਵੇਦਰ 'ਤੇ 600 ਮਿਲੀਅਨ ਡਾਲਰ ਅਰਥਾਤ 3832 ਕਰੋੜ ਰੁਪਏ ਦਾਅ 'ਤੇ ਰਿਹਾ। ਐੱਮ.ਐੱਮ.ਏ. ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਦੇ ਮੁੱਖ ਕਾਰਜਕਾਰੀ ਡਾਨਾ ਵਾਈਟ ਦੇ ਮੁਤਾਬਕ, ''ਇਹ ਪਹਿਲੀ ਵਾਰ ਹੈ, ਜਦ ਇਸ ਤਰ੍ਹਾਂ ਦੀ ਫਾਈਟ 'ਚ ਇੰਨਾ ਪੈਸਾ ਦਾਅ 'ਤੇ ਲੱਗਾ ਹੋਵੇ।
ਟੀ ਮੋਬਾਇਲ ਐਰੀਨਾ 'ਚ ਰਹੇ 100 ਫੀਸਦੀ ਦਰਸ਼ਕ
20,000 ਦਰਸ਼ਕਾਂ ਦੀ ਸਮਰਥਾ ਵਾਲੇ ਟੀ ਮੋਬਾਇਲ ਐਰੀਨਾ ਸਟੇਡੀਅਮ 'ਚ ਇਸ ਮੈਚ ਦੇ ਲਈ ਟਿਕਟਾਂ ਦੀ ਕੀਮਤ 100 ਡਾਲਰ ਤੋਂ 250 ਡਾਲਰ (ਅਰਥਾਤ ਕਰੀਬ 6400 ਰੁਪਏ ਤੋਂ ਲੈ ਕੇ 16 ਹਜ਼ਾਰ ਤੱਕ) ਰੱਖੀ ਗਈ। ਫਾਈਟ ਪ੍ਰੋਮੋਟਰਾਂ ਦੀ ਮੰਨੀਏ, ਤਾਂ ਇਸ ਫਾਈਟ ਨੂੰ ਦੇਖਣ ਦੇ ਲਈ 100 ਫੀਸਦੀ ਦਰਸ਼ਕ ਇੱਥੇ ਮੌਜੂਦ ਰਹੇ।
ਮੇਵੇਦਰ ਦੁਨੀਆ ਦੇ ਸਭ ਤੋਂ ਅਮੀਰ ਐਥਲੀਟ
ਮੇਵੇਦਰ ਨੇ ਆਪਣੀ ਆਖਰੀ ਫਾਈਟ 12 ਸਤੰਬਰ 2015 ਨੂੰ ਲੜੀ ਸੀ। 2700 ਕਰੋੜ ਰੁਪਏ ਦੇ ਮਾਲਕ ਮੇਵੇਦਰ ਦੁਨੀਆ ਦੇ ਸਭ ਤੋਂ ਅਮੀਰ ਐਥਲੀਟ ਹਨ। ਇਸ ਫਾਈਟ ਦਾ ਐਲਾਨ ਦੋ ਮਹੀਨੇ ਪਹਿਲਾਂ ਜੂਨ 'ਚ ਕੀਤਾ ਗਿਆ ਸੀ। ਇਸ ਮੁਕਾਬਲੇ ਦਾ ਲਾਈਵ ਪ੍ਰਸਾਰਨ 200 ਤੋਂ ਜ਼ਿਆਦਾ ਦੇਸ਼ਾਂ 'ਚ ਕੀਤਾ ਗਿਆ ਹੈ। ਕਰੀਬ 1 ਅਰਬ ਲੋਕਾਂ ਨੇ ਇਸ ਮੁਕਾਬਲੇ ਦਾ ਸਿੱਧਾ ਪ੍ਰਸਾਰਣ ਦੇਖਿਆ।
ਮੇਵੇਦਰ ਬਨਾਮ ਮੈਕਗ੍ਰੇਗੋਰ (86-85)
ਰਾਊਂਡ 1 : 9-10
ਰਾਊਂਡ 2 : 9-10
ਰਾਊਂਡ 3 : 9-10
ਰਾਊਂਡ 4 : 10-9
ਰਾਊਂਡ 5 : 10-9
ਰਾਊਂਡ 6 : 10-9
ਰਾਊਂਡ 7 : 10-9
ਰਾਊਂਡ 8 : 9-10
ਰਾਊਂਡ 9 : 10-9
ਰਾਊਂਡ 10 : ਨਾਕ ਆਊਟ
ਮੇਵੇਦਰ : 86
ਮੈਕਗ੍ਰੇਗੋਰ : 85
ਫੀਲਡਿੰਗ ਕੋਚ ਨੇ ਕਿਹਾ ਖਿਡਾਰੀਆਂ ਨੂੰ ਮੌਕਾ ਦਿੰਦੇ ਰਹਾਂਗੇ, ਧੋਨੀ ਬਾਰੇ ਵੀ ਕਹੀ ਇਹ ਗੱਲ
NEXT STORY