ਲੁਧਿਆਨਾ, (ਬਿਊਰੋ)— ਮੇਜ਼ਬਾਨ ਮਿਨਰਵਾ ਪੰਜਾਬ ਨੇ ਆਈ ਲੀਗ ਫੁੱਟਬਾਲ ਟੂਰਨਾਮੈਂਟ 'ਚ ਸੋਮਵਾਰ ਨੂੰ ਇੱਥੇ ਚੇਨਈ ਸਿਟੀ ਨੂੰ 2-1 ਨਾਲ ਹਰਾ ਕੇ ਸਕੋਰ ਬੋਰਡ 'ਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਚੇਨਈ ਦੀ ਟੀਮ ਨੇ ਮਾਈਕਲ ਜੋਚਿਮ ਦੇ ਗੋਲ ਨਾਲ ਪੰਜਵੇਂ ਮਿੰਟ 'ਚ ਹੀ ਬੜ੍ਹਤ ਹਾਸਲ ਕਰ ਲਈ ਸੀ।
ਉਸ ਨੇ ਪਹਿਲੇ ਹਾਫ 'ਚ ਆਪਣੀ ਇਹ ਬੜ੍ਹਤ ਬਣਾਏ ਰੱਖੀ। ਪੰਜਾਬ ਨੇ ਹਾਲਾਂਕਿ ਦੂਜੇ ਹਾਫ 'ਚ ਸ਼ਾਨਦਾਰ ਵਾਪਸੀ ਕੀਤੀ। ਉਸ ਵੱਲੋਂ ਵਿਲੀਅਮ ਓਪੋਕੂ ਆਸਿਦੂ ਨੇ 48ਵੇਂ ਮਿੰਟ 'ਚ ਬਰਾਬਰੀ ਦਾ ਗੋਲ ਦਾਗਿਆ ਜਦਕਿ ਕਾਸਿਮ ਆਈਦਾਰਾ ਨੇ 59ਵੇਂ ਮਿੰਟ 'ਚ ਦੂਜਾ ਗੋਲ ਕੀਤਾ ਜੋ ਅੰਤ 'ਚ ਫੈਸਲਾਕੁੰਨ ਸਾਬਤ ਹੋਇਆ।
ਵਿਰਾਟ-ਅਨੁਸ਼ਕਾ ਦੀ ਹਲਦੀ ਤੋਂ ਲੈ ਕੇ ਵਿਆਹ ਤੱਕ ਦੀਆਂ ਦੇਖੋ ਖਾਸ ਰਸਮਾਂ ਦੀਆਂ ਤਸਵੀਰਾਂ
NEXT STORY