ਨਵੀਂ ਦਿੱਲੀ— ਟੀ-20 ਲੀਗ ਦੇ ਫਾਈਨਲ 'ਚ ਮੁੰਬਈ ਨੇ ਪੁਣੇ ਨੂੰ 1 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਨੇ ਲੀਗ ਦੇ ਖਿਤਾਬ ਨੂੰ ਆਪਣੇ ਨਾਂ ਕੀਤਾ। ਦੱਸ ਦਈਏ ਕਿ ਫਾਈਨਲ ਮੁਕਾਬਲਾ ਆਖਰੀ ਗੇਂਦ ਤੱਕ ਚੱਲਿਆ। ਇਸ ਰੌਮਾਂਚ ਭਰੇ ਮੈਚ ਤੋਂ ਬਾਅਦ ਫੈਨਜ਼ ਨੇ ਮੁੰਬਈ ਦੀ ਜਿੱਤ ਅਤੇ ਪੁਣੇ ਦੀ ਹਾਰ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਕੀਤੇ।
ਮੈਚ ਦੌਰਾਨ ਜਦੋਂ ਖੇਡ ਆਖਰੀ ਓਵਰ ਤੱਕ ਗਿਆ, ਤਾਂ ਸਾਰੇ ਦਰਸ਼ਕ ਨਰਵਸ ਸਨ ਤੇ ਆਪਣੀ ਆਪਣੀ ਟੀਮ ਲਈ ਪ੍ਰਾਰਥਨਾ ਕਰ ਰਹੇ ਸਨ। ਉਦੋਂ ਹੀ ਸਕਰੀਨ 'ਤੇ ਇਕ ਮਹਿਲਾ ਦਿਖਾਈ ਦਿੱਤੀ, ਜੋ ਕਿ ਲਗਾਤਾਰ ਭਗਵਾਨ ਨੂੰ ਮੁੰਬਈ ਦੀ ਜਿੱਤ ਲਈ ਪ੍ਰਾਰਥਨਾ ਕਰ ਰਹੀ ਸੀ ਅਤੇ ਅਖੀਰ 'ਚ ਮੁੰਬਈ ਜੇਤੂ ਰਹੀ। ਮੁੰਬਈ ਦੀ ਜਿੱਤ ਦੇ ਬਾਅਦ ਸੋਸ਼ਲ ਮੀਡੀਆ 'ਤੇ ਕੁਮੈਂਟਸ ਆਉਣ ਲੱਗੇ ਕਿ ਮੁੰਬਈ ਦੀ ਜਿੱਤ ਦਾ ਮੁੱਖ ਕਾਰਨ ਮੁੰਬਈ ਦਾ ਖੇਡ ਨਹੀਂ ਸਗੋਂ ਇਸ ਅੰਟੀ ਦੇ ਪ੍ਰਾਰਥਨਾ ਨਾਲ ਮੁੰਬਈ ਜਿੱਤ ਸੀ। ਇਸ ਤੋਂ ਬਾਅਦ ਅੰਟੀ ਦੀ ਤਸਵੀਰ ਵਾਇਰਲ ਹੋਣ ਲੱਗੀ।
ਲਾ ਲੀਗਾ ਦੀ ਜਿੱਤ ਨੂੰ ਵਿਸ਼ਵ ਕੱਪ ਤੋਂ ਵੱਡੀ ਮੰਨਦੇ ਹਨ ਜ਼ਿਦਾਨ
NEXT STORY