ਗੁੜਗਾਂਵ, (ਬਿਊਰੋ)— ਹੀਰੋ ਮੋਟੋਕਾਰਪ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਪਵਨ ਮੁੰਜਾਲ ਨੇ ਦੇਸ਼ ਵਿੱਚ ਗੋਲਫ ਨੂੰ ਉਤਸ਼ਾਹਤ ਕਰਨ ਲਈ ਬਿਹਤਰ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੀ ਗੱਲ ਕਹੀ । ਏਸ਼ੀਆਈ ਪੀ.ਜੀ.ਏੇ. ਟੂਰ ਦੇ ਨਿਰਦੇਸ਼ਕ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਭਾਰਤੀ ਪੇਸ਼ੇਵਰ ਗੋਲਫਰ ਸੰਘ ਦੇ ਸਾਬਕਾ ਪ੍ਰਧਾਨ ਮੁੰਜਾਲ ਨੇ ਕਿਹਾ, ''ਉਭਰਦੇ ਹੋਏ ਗੋਲਫਰਾਂ ਲਈ ਜ਼ਿਆਦਾ ਤੋਂ ਜ਼ਿਆਦਾ ਗੋਲਫ ਕੋਰਸ ਬਣਾਉਣ ਦੀ ਕਾਫ਼ੀ ਜ਼ਰੂਰਤ ਹੈ ਤਾਂ ਜੋ ਉਭਰਦੇ ਗੋਲਫਰ ਇਸ ਵਿੱਚ ਪਰਵੇਸ਼ ਕਰਕੇ ਖੇਡ ਸਕਣ ।''
ਉਨ੍ਹਾਂ ਨੇ ਕਿਹਾ, ''ਇਸ ਸਮੇ ਭਾਰਤ ਵਿੱਚ 250 ਤੋਂ ਜ਼ਿਆਦਾ ਗੋਲਫ ਕੋਰਸ ਹਨ, ਪਰ ਲੋਕਾਂ ਲਈ ਅਤੇ ਯੁਵਾਵਾਂ ਨੂੰ ਖੇਡਣ ਲਈ ਕੇਵਲ ਕੁਝ ਇੱਕ ਹੀ ਗੋਲਫ ਕੋਰਸ ਖੁੱਲੇ ਹੁੰਦੇ ਹਨ । ਗੋਲਫ ਢਾਂਚੇ ਵਿੱਚ ਸਾਰਿਆਂ ਨੂੰ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਅਤੇ ਉਹ ਲੋਕਾਂ ਦੀ ਪਹੁੰਚ ਦੇ ਅੰਦਰ ਹੋਣ ।'' ਮੁੰਜਾਲ ਨੇ ਕਿਹਾ, ''ਇਸ ਨਾਲ ਆਮ ਜਨਤਾ ਅਤੇ ਮਾਤਾ-ਪਿਤਾ ਵਿੱਚ ਇਸ ਖੇਡ ਦੇ ਪ੍ਰਤੀ ਦਿਲਚਸਪੀ ਵਧੇਗੀ ਅਤੇ ਇਸਦੇ ਪ੍ਰਤੀ ਲਗਾਅ ਪੈਦਾ ਹੋਵੇਗਾ । ਇਸ ਨਾਲ ਉਹ ਆਪਣੇ ਬੱਚਿਆਂ ਨੂੰ ਇਸ ਖੇਡ ਵਿੱਚ ਆਉਣ ਲਈ ਪ੍ਰੇਰਿਤ ਕਰਨਗੇ ।''
18 ਸਾਲ ਛੋਟੀ ਰੁਬਾਬ ਨਾਲ ਕੀਤਾ ਸੀ ਅਖ਼ਤਰ ਨੇ ਨਿਕਾਹ
NEXT STORY