ਬੈਂਗਲੁਰੂ— ਨੌਜਵਾਨ ਖਿਡਾਰੀ ਸੁਮਿਤ ਨਾਗਲ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਦੇਸ਼ ਦੇ ਚੋਟੀ ਦੇ ਸਿੰਗਲਜ਼ ਖਿਡਾਰੀ ਯੂਕੀ ਭਾਂਬਰੀ ਨੂੰ ਹਰਾ ਕੇ ਬੈਂਗਲੁਰੂ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ, ਜਿਸ ਨਾਲ ਉਸ ਨੂੰ ਅਪਾਣਾ ਪਹਿਲਾ ਚੈਲੰਜਰ ਪੱਧਰ ਦਾ ਖਿਤਾਬ ਹਾਸਲ ਕਰਨ ਦਾ ਮੌਕਾ ਮਿਲ ਗਿਆ। ਚੋਟੀ ਦਰਜਾ ਪ੍ਰਾਪਤ ਬਲਾਜ ਕਾਵਸਿਚ 'ਤੇ ਉਲਟਫੇਰ ਭਰੀ ਜਿੱਤ ਦਰਜ ਕਰਨ ਤੋਂ ਬਾਅਦ 321ਵੀਂ ਰੈਂਕਿੰਗ ਦੇ ਨਾਗਲ ਨੇ ਇੱਥੇ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ 122ਵੀਂ ਰੈਂਕਿੰਗ ਦੇ ਭਾਂਬਰੀ ਨੂੰ 6-4, 6-0 ਨਾਲ ਹਰਾਇਆ।
ਹੁਣ ਇਹ 20 ਸਾਲਾ ਭਾਰਤੀ ਖਿਡਾਰੀ ਫਾਈਨਲ ਵਿਚ ਬ੍ਰਿਟੇਨ ਦੇ 19 ਸਾਲਾ ਜੇ. ਕਲਾਰਕ ਨਾਲ ਭਿੜੇਗਾ, ਜਿਸ ਨੇ ਤਾਈਵਾਨ ਦੇ ਯਾਂਗ ਸੁੰਗ ਹੂਆ ਨੂੰ 6-3, 6-4 ਨਾਲ ਹਰਾਇਆ।
ਗਾਂਗੁਲੀ ਦਾ ਵੱਡਾ ਖੁਲਾਸਾ, ਮੈਂ ਭਾਰਤ ਦਾ ਕੋਚ ਬਣਨ ਲਈ 'ਬੇਚੈਨ' ਸੀ ਪਰ...
NEXT STORY