ਮੁੰਬਈ— ਅਖਿਲ ਭਾਰਤੀ ਰਾਸ਼ਟਰੀ ਸ਼ਤਰੰਜ ਸੰਘ (ਬਲਾਈਂਡ) ਵਲੋਂ ਆਯੋਜਿਤ ਰਾਸ਼ਟਰੀ ਬਲਾਈਂਡ ਸ਼ਤਰੰਜ ਚੈਂਪੀਅਨਸ਼ਿਪ-2018 'ਚ 4 ਵਾਰ ਦੇ ਜੇਤੂ ਕਰਨਾਟਕ ਦੇ ਕਿਸ਼ਨ ਗਾਂਗੁਲੀ ਨੇ ਬੰਗਾਲ ਦੇ ਦੀਪਤਜੀਤ ਨੂੰ ਹਰਾਉਂਦਿਆਂ ਆਪਣੀ ਲਗਾਤਾਰ ਚੌਥੀ ਜਿੱਤ ਨਾਲ 4 ਅੰਕ ਹਾਸਲ ਕਰਦੇ ਹੋਏ ਸਿੰਗਲ ਬੜ੍ਹਤ ਹਾਸਲ ਕਰ ਲਈ, ਜਦਕਿ ਮਹਾਰਾਸ਼ਟਰ ਦੇ ਸਾਂਝੀ ਬੜ੍ਹਤ 'ਤੇ ਚੱਲ ਰਹੇ ਆਰੀਅਨ ਜੋਸ਼ੀ ਨੇ ਬੰਗਾਲ ਦੇ ਹੀ ਯੁਦਾਜੀਤ ਨਾਲ ਡਰਾਅ ਖੇਡਿਆ। ਇਸ ਨਤੀਜੇ ਨਾਲ ਉਹ ਹੁਣ 3.5 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਖਿਸਕ ਗਿਆ ਹੈ। ਕੱਲ ਤਕ ਦੂਜੇ ਸਥਾਨ 'ਤੇ ਚੱਲ ਰਹੇ ਓਡਿਸ਼ਾ ਦੇ ਪ੍ਰਾਚੂਰਯ ਪ੍ਰਧਾਨ ਨੇ ਤਾਮਿਲਨਾਡੂ ਦੇ ਮਾਰੀਮੁਥੂ ਨੂੰ ਹਰਾਉਂਦਿਆਂ 3.5 ਅੰਕਾਂ ਨਾਲ ਦੂਜੇ ਸਥਾਨ 'ਤੇ ਕਬਜ਼ਾ ਕੀਤਾ ਹੋਇਆ ਹੈ।
ਹੋਰਨਾਂ ਖਿਡਾਰੀਆਂ 'ਚ ਰਾਊਂਡ-4 ਤੋਂ ਬਾਅਦ ਓਡਿਸ਼ਾ ਦਾ ਸੌਂਦਰਯ ਪ੍ਰਧਾਨ ਤੇ ਗੁਜਰਾਤ ਦਾ ਅਸ਼ਵਿਨ ਮਾਕਵਾਨਾ 3 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੱਲ ਰਹੇ ਹਨ।
ਜੱਜ ਨਿਭਾ ਰਹੇ ਨੇ ਔਖੀ ਭੂਮਿਕਾ
ਚੈਂਪੀਅਨਸ਼ਿਪ ਦੇ ਮੁੱਖ ਜੱਜ ਮੰਜੂਨਾਥ ਜੈਨ ਇਕ ਬੇਹੱਦ ਹੀ ਮੁਸ਼ਕਿਲ ਭੂਮਿਕਾ ਨਿਭਾ ਰਹੇ ਹਨ ਕਿਉਂਕਿ ਖਿਡਾਰੀ ਚੰਗੀ ਤਰ੍ਹਾਂ ਨਾਲ ਦੇਖ ਨਹੀਂ ਸਕਦੇ ਹਨ। ਉਨ੍ਹਾਂ ਦੀਆਂ ਚਾਲਾਂ 'ਤੇ ਉਹ ਸਖਤ ਨਜ਼ਰ ਰੱਖਦੇ ਹਨ। ਜਦੋਂ ਕਈ ਵਾਰ ਖਿਡਾਰੀ ਨਾਜਾਇਜ਼ ਚਾਲ ਚੱਲ ਦਿੰਦਾ ਹੈ ਤਾਂ ਮੰਜੂਨਾਥ ਬਿਨਾਂ ਦੇਰ ਕੀਤੇ ਉਨ੍ਹਾਂ ਦੀ ਮਦਦ ਕਰਦੇ ਹਨ।
ਰਿਕਾਰਡ 'ਚ ਹੁੰਦੀ ਹੈ ਚਾਲ ਦਰਜ
ਕਿਉਂਕਿ ਖਿਡਾਰੀ ਦੇਖ ਨਹੀਂ ਸਕਦੇ, ਇਸ ਲਈ ਉਹ ਆਪਣੀ ਚਾਲ ਨਹੀਂ ਲਿਖਦੇ ਹਨ। ਅਜਿਹੀ ਹਾਲਤ 'ਚ ਉਹ ਆਪਣੀ ਚਾਲ ਬੋਲ ਕੇ ਦਰਜ ਕਰਵਾਉਂਦੇ ਹਨ ਤੇ ਇਸ ਨੂੰ ਹੀ ਸਕੋਰ ਸ਼ੀਟ ਮੰਨਿਆ ਜਾਂਦਾ ਹੈ।
ਸ਼੍ਰੀਸੰਥ ਬੈਨ ਮਾਮਲੇ 'ਚ ਸੁਪਰੀਮ ਕੋਰਟ ਦਾ ਬੀ. ਸੀ. ਸੀ. ਆਈ. ਨੂੰ ਨੋਟਿਸ
NEXT STORY