ਨਵੀਂ ਦਿੱਲੀ— ਨਿਸ਼ਾਨੇਬਾਜ਼ ਮੈਰਾਜ ਅਹਿਮਦ ਖਾਨ ਨੇ ਇਥੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ ਚੱਲ ਰਹੀ 61ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਪੁਰਸ਼ ਸਕੀਟ ਪ੍ਰਤੀਯੋਗਤਾ ਵਿਚ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ।
ਉੱਤਰ ਪ੍ਰਦੇਸ਼ ਦੇ ਮੈਰਾਜ ਤੇ ਪੰਜਾਬ ਦੇ ਨੌਜਵਾਨ ਨਿਸ਼ਾਨੇਬਾਜ਼ ਅੰਗਦ ਵੀਰ ਸਿੰਘ ਬਾਜਵਾ ਦਾ ਫਾਈਨਲ ਵਿਚ 60 ਹਿੱਟ ਨਾਲ ਸਕੋਰ ਬਰਾਬਰ ਸੀ, ਜਿਸ ਤੋਂ ਬਾਅਦ ਮੈਰਾਜ ਨੇ ਸ਼ੂਟ ਆਫ ਵਿਚ 26-25 ਦੇ ਸਕੋਰ ਨਾਲ ਸੋਨ ਤਮਗਾ ਜਿੱਤ ਲਿਆ। ਅੰਗਦ ਨੂੰ ਚਾਂਦੀ ਦੇ ਤਮਗੇ ਨਾਲ ਹੀ ਸਬਰ ਕਰਨਾ ਪਿਆ।
ਮਹਿਲਾ ਰਾਸ਼ਟਰੀ ਕੈਂਪ ਲਈ 33 ਸੰਭਾਵਿਤਾਂ ਦਾ ਐਲਾਨ
NEXT STORY