ਬੇਂਗਲੁਰੂ— ਨੇਹਾ ਤ੍ਰਿਪਾਠੀ ਨੇ ਇਸ ਸੈਸ਼ਨ ਦਾ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ ਅੱਜ ਇੱਥੇ ਪੰਜ ਅੰਡਰ-67 ਦਾ ਕਾਰਡ ਖੇਡਿਆ ਤੇ ਹੀਰੋ ਮਹਿਲਾ ਪੇਸ਼ੇਵਰ ਗੋਲਫ ਟੂਰ-2017 ਦੇ 9ਵੇਂ ਸੈਸ਼ਨ ਵਿਚ ਦੂਜੇ ਦੌਰ ਤੋਂ ਬਾਅਦ ਬੜ੍ਹਤ ਹਾਸਲ ਕੀਤੀ । ਦੂਜੇ ਦੌਰ ਦੀ ਸਮਾਪਤੀ ਤੋਂ ਬਾਅਦ ਨੇਹਾ ਦਾ ਸਕੋਰ ਤਿੰਨ ਅੰਡਰ 141 ਦਾ ਹੈ।
ਇਸ ਸੈਸ਼ਨ ਦੇ ਸ਼ੁਰੂ ਵਿਚ ਅਹਿਮਦਾਬਾਦ ਵਿਚ ਪਹਿਲੇ ਗੇੜ ਵਿਚ ਖਿਤਾਬ ਜਿੱਤਣ ਵਾਲੀ ਨੇਹਾ ਅਜੇ ਗੌਰਿਕਾ ਵਿਸ਼ਨੋਈ (69) ਤੋਂ ਦੋ ਸ਼ਾਟ ਅੱਗੇ ਹੈ। ਦੂਜੇ ਦਿਨ ਕਈ ਖਿਡਾਰੀਆਂ ਨੇ ਅੰਡਰ ਪਾਰ ਦਾ ਸਕੋਰ ਬਣਾਇਆ। ਵਾਣੀ ਕਪੂਰ ਨੇ ਪਹਿਲੇ ਦੌਰ ਦੇ ਖਰਾਬ ਪ੍ਰਦਰਸ਼ਨ ਤੋਂ ਉਭਰ ਕੇ ਦੋ ਅੰਡਰ 70 ਦਾ ਕਾਰਡ ਖੇਡਿਆ, ਜਿਸ ਨਾਲ ਉਹ 147 ਦੇ ਸਕੋਰ ਨਾਲ ਸਾਂਝੇ ਤੌਰ 'ਤੇ ਪੰਜਵੇਂ ਸਥਾਨ 'ਤੇ ਪਹੁੰਚ ਗਈ।
ਸਿੰਧੂ ਨੂੰ ਇਕ ਸਥਾਨ ਦਾ ਫਾਇਦਾ
ਨਵੀਂ ਦਿੱਲੀ, 24 ਅਗਸਤ (ਭਾਸ਼ਾ)—ਓਲੰਪਿਕ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੂੰ ਅੱਜ ਜਾਰੀ ਤਾਜ਼ਾ ਬੀ. ਡਬਲਯੂ. ਐੱਫ. ਵਿਸ਼ਵ ਰੈਂਕਿੰਗ ਵਿਚ ਇਕ ਸਥਾਨ ਦਾ ਫਾਇਦਾ ਹੋਇਆ ਹੈ, ਜਦਕਿ ਕਿਦਾਂਬੀ ਸ਼੍ਰੀਕਾਂਤ ਦੋ ਸਥਾਨ ਹੇਠਾਂ ਖਿਸਕ ਗਿਆ ਹੈ।
22 ਸਾਲਾ ਸਿੰਧੂ ਹੁਣ ਰੈਂਕਿੰਗ ਵਿਚ ਦੁਨੀਆ ਦੇ ਚੌਥੇ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਸ਼੍ਰੀਕਾਂਤ 10ਵੇਂ ਸਥਾਨ 'ਤੇ ਹੈ।
ਅਸ਼ਵਿਨੀ ਪੋਨੱਪਾ ਤੇ ਐੱਨ. ਸਿਕੀ ਰੈੱਡੀ ਦੀ ਮਹਿਲਾ ਡਬਲਜ਼ ਜੋੜੀ ਇਕ ਸਥਾਨ ਦੇ ਫਾਇਦੇ ਨਾਲ 24ਵੇਂ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਪ੍ਰਣਯ ਚੋਪੜਾ ਤੇ ਐੱਨ. ਸਿਕੀ ਰੈੱਡੀ ਆਪਣੇ 20ਵੇਂ ਸਥਾਨ 'ਤੇ ਬਰਕਰਾਰ ਹਨ।
ਹੋਰਨਾਂ ਭਾਰਤੀਆਂ ਵਿਚ ਸਾਇਨਾ ਨੇਹਵਾਲ (16ਵੇਂ), ਬੀ. ਸਾਈ ਪ੍ਰਣੀਤ (19ਵੇਂ), ਐੱਚ. ਐੱਸ. ਪ੍ਰਣਯ (15ਵੇਂ) ਤੇ ਅਜੇ ਜੈਰਾਮ (17ਵੇਂ) ਆਪਣੇ ਪਹਿਲਾਂ ਦੇ ਸਥਾਨ 'ਤੇ ਬਰਕਰਾਰ ਹਨ।
ਹੇਲਸ ਤੇ ਅਫਰੀਦੀ ਗਲੋਬਲ ਲੀਗ ਦੇ ਚੋਟੀ ਦੇ ਖਿਡਾਰੀ
NEXT STORY