ਗੈਂਗਨੂਏਂਗ— ਕੈਨੇਡਾ ਦੀ ਟੇਸਾ ਵਰਚੂ ਤੇ ਸਕਾਟ ਮੋਇਰ ਨੇ ਵਿੰਟਰ ਓਲੰਪਿਕ ਵਿਚ ਸੋਮਵਾਰ ਨੂੰ ਇਥੇ ਆਈਸ ਡਾਂਸ ਵਿਚ ਨਵਾਂ ਵਿਸ਼ਵ ਰਿਕਾਰਡ ਬਣਾਇਆ। ਵੈਨਕੂਵਰ 'ਚ 2010 ਵਿਚ ਹੋਈਆਂ ਖੇਡਾਂ ਦੀ ਚੈਂਪੀਅਨ ਜੋੜੀ ਨੇ 83.67 ਦਾ ਸਕੋਰ ਬਣਾ ਕੇ ਫਰਾਂਸ ਦੀ ਗੈਬ੍ਰੀਯਲਾ ਪਾਪਾਦਾਕਿਸ ਤੇ ਗੁਈਲਾਯੁਮ ਸਿਜੇਰੋਨ ਨੂੰ ਪਿੱਛੇ ਛੱਡਿਆ।
ਇਨ੍ਹਾਂ ਦੋਵਾਂ ਨੇ 82.68 ਦੇ ਆਪਣੇ ਹੀ ਪਿਛਲੇ ਰਿਕਾਰਡ ਨੂੰ 1.64 ਅੰਕਾਂ ਦੇ ਫਰਕ ਨਾਲ ਤੋੜਿਆ। ਇਸ ਬਿਹਤਰੀਨ ਪ੍ਰਦਰਸ਼ਨ ਦੇ ਬਾਵਜੂਦ ਵਰਚੂ ਤੇ ਮੋਇਰ ਦੇ ਨਾਂ 'ਤੇ ਖਿਤਾਬ ਪੱਕਾ ਨਹੀਂ ਹੋਇਆ ਤੇ ਪਾਪਾਦਾਕਿਸ ਤੇ ਸਿਜੇਰੋਨ ਮੰਗਲਵਾਰ ਨੂੰ ਫ੍ਰੀ ਡਾਂਸ ਫਾਈਨਲ ਵਿਚ ਚੰਗਾ ਪ੍ਰਦਰਸ਼ਨ ਕਰ ਕੇ ਉਨ੍ਹਾਂ ਨੂੰ ਓਵਰਆਲ ਅੰਕਾਂ 'ਚ ਪਛਾੜ ਸਕਦੇ ਹਨ। ਪਾਪਾਦਾਕਿਸ ਦੀ ਪੋਸ਼ਾਕ ਖਿਸਕਣ ਕਾਰਨ ਵੀ ਫ੍ਰਾਂਸੀਸੀ ਜੋੜੀ ਨੂੰ ਪ੍ਰੇਸ਼ਾਨੀ ਹੋਈ ਤੇ ਇਸ ਨਾਲ ਉਸ ਨੂੰ ਆਈਸ ਡਾਂਸ 'ਚ ਕੁਝ ਅੰਕ ਗੁਆਉਣੇ ਪਏ।
ਪੰਜਾਬ ਸਟੇਟ ਫ੍ਰੀ ਸਟਾਈਲ ਰੈਸਲਿੰਗ 'ਚ ਚੈਂਪੀਅਨ ਬਣਿਆ ਅੰਮ੍ਰਿਤਸਰ
NEXT STORY