ਨਿਊਯਾਰਕ, (ਬਿਊਰੋ)— ਬੀਤੇ ਅਗਸਤ ਦੇ ਬਾਅਦ ਤੋਂ ਆਪਣਾ ਪਹਿਲਾ ਏ.ਟੀ.ਪੀ. ਮੈਚ ਖੇਡ ਰਹੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਿਊਯਾਰਕ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ।
ਪੰਜਵਾਂ ਦਰਜਾ ਪ੍ਰਾਪਤ ਨਿਸ਼ੀਕੋਰੀ ਨੇ ਬੁੱਧਵਾਰ ਨੂੰ ਇੱਥੇ ਖੇਡੇ ਗਏ ਦੂਜੇ ਦੌਰ ਦੇ ਮੁਕਾਬਲੇ 'ਚ ਰੂਸ ਦੇ ਐਵਨੇਗੀ ਡੋਂਸਕੋਈ ਨੂੰ 6-2,6-4 ਨਾਲ ਹਰਾ ਕੇ ਕੁਆਰਟਰਫਾਈਨਲ 'ਚ ਪ੍ਰਵੇਸ਼ ਕੀਤਾ। ਜਾਪਾਨੀ ਖਿਡਾਰੀ ਨੇ ਮੈਚ ਦੇ ਦੌਰਾਨ 7 ਐਸਰਸ ਲਗਾਏ ਅਤੇ 2 ਵਾਰ ਡੋਂਸਕੋਈ ਦੀ ਸਰਵਿਸ ਤੋੜੀ। ਨਿਸ਼ੀਕੋਰੀ ਸੱਟ ਦੇ ਕਾਰਨ ਬੀਤੇ ਸਾਲ ਅਗਸਤ ਦੇ ਬਾਅਦ ਆਪਣਾ ਟੂਰਨਾਮੈਂਟ ਖੇਡ ਰਹੇ ਹਨ। ਸੱਟ ਦੇ ਕਾਰਨ ਹੀ ਉਹ ਬੀਤੇ ਸਾਲ ਯੂ.ਐੱਸ. ਓਪਨ ਅਤੇ ਫਿਰ ਇਸ ਸਾਲ ਆਸਟਰੇਲੀਅਨ ਓਪਨ 'ਚ ਹਿੱਸਾ ਨਹੀਂ ਲੈ ਸਕੇ ਸਨ।
ਇਸ ਦਿੱਗਜ ਕਰਿਕਟਰ ਨੇ ਕਿਹਾ- ਕਪਤਾਨ ਦੇ ਤੌਰ 'ਤੇ ਕੋਹਲੀ ਨੂੰ ਥੋੜ੍ਹਾ ਸ਼ਾਂਤ ਹੋਣ ਦੀ ਜ਼ਰੂਰਤ
NEXT STORY