ਦੱਖਣੀ ਅਫਰੀਕਾ ਖਿਲਾਫ ਤੀਜੇ ਟੈਸਟ ਤੋਂ ਬਾਹਰ ਹੋਏ ਟੇਲਰ

You Are HereSports
Monday, March 20, 2017-10:38 PM

ਵੈਲਿੰਗਟਨ— ਪਹਿਲੇ ਟੈਸਟ 'ਚ ਜ਼ਖਮੀ ਹੋਏ ਨਿਊਜ਼ੀਲੈਂਡ ਦੇ ਬੱਲੇਬਾਜ਼ ਰੋਸ ਟੇਲਰ ਦੱਖਣੀ ਅਫਰੀਕਾ ਖਿਲਾਫ ਖੇਡੇ ਜਾਣ ਵਾਲੇ ਤੀਜੇ ਟੈਸਟ ਮੈਚ 'ਚੋਂ ਬਾਹਰ ਹੋ ਗਏ ਹਨ। ਨੈਸ਼ਨਲ ਚੋਣਕਾਰ ਗਾਵੀਨ ਲਾਰਸਨ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟੇਲਰ ਪੂਰੀ ਤਰ੍ਹਾਂ ਫਿੱਟ ਨਹੀਂ ਹਨ ਅਤੇ ਤੀਜੇ ਮੈਚ 'ਚੋਂ ਬਾਹਰ ਰਹਿਣਗੇ। ਉਨ੍ਹਾਂ ਨੇ ਤੇਜ਼ ਗੇਂਦਬਾਜ਼ ਟਰੇਂਟ ਬੋਲਟ ਦੀ ਵਾਪਸੀ ਦੇ ਸੰਕੇਤ ਦਿੱਤੇ ਹਨ।

ਬੋਲਟ ਪਹਿਲੇ ਮੈਚ 'ਚ ਜ਼ਖਮੀ ਹੋ ਗਏ ਸਨ, ਉਨ੍ਹਾਂ ਦੇ ਪੈਰ ਦੇ ਉੱਪਰ ਦੇ ਹਿੱਸੇ 'ਤੇ ਸੱਟ ਲੱਗ ਗਈ ਸੀ। ਦੂਜੇ ਟੈਸਟ 'ਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਲਾਰਸਨ ਨੇ ਆਖਰੀ ਟੈਸਟ ਨੂੰ ਲੈ ਕੇ ਕਿਹਾ ਕਿ ਇਸ ਮੈਚ 'ਚ ਟੀਮ ਨੂੰ ਲੈ ਕੇ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ। ਹੈਮਲਿਟਨ ਦੀ ਸੇਡੋਨ ਪਾਰਕ 'ਚ ਇਹ ਮੈਚ ਸੋਮਵਾਰ ਤੋਂ ਸ਼ੁਰੂ ਹੋਵੇਗਾ। ਉਨਾਂ ਨੇ ਕਿਹਾ ਕਿ ਅਸੀਂ ਟੀਮ 'ਚ ਆਖਰੀ ਮੈਚ ਦੇ ਲਈ ਕੋਈ ਬਦਲਾਵ ਨਹੀਂ ਕਰਨਾ ਚਾਹੁੰਦੇ।

ਸਾਨੂੰ ਸਾਡੇ ਮੌਜੂਦਾ ਖੇਡਾਰੀਆਂ 'ਤੇ ਪੂਰਾ ਵਿਸ਼ਵਾਸ ਹੈ। ਹਾਲਾਂਕਿ ਕਿ ਸੇਡੋਨ ਪਾਰਕ 'ਚ ਟਰਨ ਦੀ ਉਮੀਦ ਹੈ ਇਸ ਲਈ ਸੰਭਾਵਨਾ ਹੈ ਕਿ ਲੇਫਟ ਆਰਮ ਸਪਿਨਰ ਮਿਸ਼ੇਲ ਸੇਂਟਨੇਰ ਆਲਰਾਊਂਡਰ ਜਿੰਮੀ ਨਿਸ਼ਾਮ ਜਾਂ ਕਾਲਿਨ ਡੀ ਗਰੈਂਡਹੋਮੇ ਦੀ ਜਗ੍ਹਾ ਲੈ ਸਕਦੇ ਹਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!
.