ਕਰਾਚੀ— ਪਾਕਿਸਤਾਨ ਦੇ ਚੋਣਕਰਤਾਵਾਂ ਨੇ ਅਗਲੇ ਹਫਤੇ ਤੋਂ ਆਬੂਧਾਬੀ 'ਚ ਸ਼੍ਰੀਲੰਕਾ ਵਿਰੁੱਧ ਸ਼ੁਰੂ ਹੋ ਰਹੀ 2 ਟੈਸਟ ਮੈਚਾਂ ਦੀ ਸੀਰੀਜ਼ ਲਈ ਰਾਸ਼ਟਰੀ ਟੀਮ 'ਚ ਤਜਰਬੇਕਾਰ ਲੈੱਗ ਸਪਿਨਰ ਯਾਸਿਰ ਸ਼ਾਹ ਨੂੰ ਬਰਕਰਾਰ ਰੱਖਿਆ ਹੈ। ਯਾਸਿਰ ਦੀ ਚੋਣ 'ਤੇ ਹਾਲਾਂਕਿ ਸ਼ੱਕ ਬਣਿਆ ਹੋਇਆ ਸੀ ਕਿਉਂਕਿ ਰਾਸ਼ਟਰੀ ਚੋਣਕਰਤਾਵਾਂ ਅਤੇ ਮੁੱਖ ਕੋਚ ਮਿਕੀ ਆਰਥਰ ਨੇ ਉਸ ਦੇ ਫਿੱਟਨੈੱਸ ਪੱਧਰ 'ਤੇ ਚਿੰਤਾ ਪ੍ਰਗਟ ਕੀਤੀ ਸੀ। ਹਾਲਾਂਕਿ ਯਾਸਿਰ ਨੇ ਅੱਜ ਫਿੱਟਨੈੱਸ ਟੈਸਟ ਪਾਸ ਕਰ ਲਿਆ ਅਤੇ ਟੀਮ 'ਚ ਜਗ੍ਹਾ ਬਣਾਈ।
ਟੀਮ ਇਸ ਤਰ੍ਹਾਂ ਹੈ-
ਅਜ਼ਹਰ ਅਲੀ, ਸ਼ਾਨ ਮਸੂਦ, ਸਮੀ ਅਸਲਮ, ਬਾਬਰ ਆਜ਼ਮ, ਅਸਦ ਸ਼ਫੀਕ, ਹੈਰਿਸ ਸੋਹੇਲ, ਸਰਫਰਾਜ਼ ਅਹਿਮਦ, ਉਸਮਾਨ ਸਲਾਊਦੀਨ, ਮੁਹੰਮਦ ਆਮਿਰ, ਹਸਨ ਅਲੀ, ਯਾਸਿਰ ਸ਼ਾਹ, ਮੁਹੰਮਦ ਅਸਗਰ, ਬਿਲਾਲ ਆਸਿਫ, ਮੁਹੰਮਦ ਅੱਬਾਸ, ਵਹਾਬ ਰਿਆਜ਼ ਅਤੇ ਮੀਰ ਹਮਜ਼ਾ।
ਫੀਡੇ ਸ਼ਤਰੰਜ ਵਿਸ਼ਵ ਕੱਪ : ਲੀਰੇਨ-ਅਰੋਨੀਅਨ ਦੀ ਪਹਿਲੀ ਬਾਜ਼ੀ ਡਰਾਅ
NEXT STORY