ਨਵੀਂ ਦਿੱਲੀ— ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਦੇਸ਼ ਦੇ ਨੌਜਵਾਨਾਂ 'ਚ ਖੇਡ ਪ੍ਰਤਿਭਾ ਦੀ ਖੋਜ ਦੇ ਲਈ ਸੋਮਵਾਰ ਨੂੰ ਇੰਦਰਾ ਗਾਂਧੀ ਕੌਮਾਂਤਰੀ ਸਟੇਡੀਅਮ 'ਚ ਖੇਡ ਪ੍ਰਤਿਭਾ ਖੋਜ ਪੋਰਟਲ ਲਾਂਚ ਕੀਤਾ ਹੈ। ਪੋਰਟਲ ਦੇ ਬਾਰੇ 'ਚ ਪੀ.ਐੱਮ. ਨਰਿੰਦਰ ਮੋਦੀ ਨੇ ਵੀ ਟਵੀਟ ਕਰ ਕੇ ਕਿਹਾ ਕਿ ਦੇਸ਼ 'ਚ ਅਪਾਰ ਖੇਡ ਪ੍ਰਤਿਭਾ ਹੈ। ਜ਼ਿਕਰਯੋਗ ਹੈ ਕਿ 29 ਅਸਸਤ ਨੂੰ ਮੇਜਰ ਧਿਆਨਚੰਦ ਦਾ ਜਨਮ ਦਿਨ ਹੁੰਦਾ ਹੈ ਅਤੇ ਇਸ ਦਿਨ ਨੂੰ ਨੈਸ਼ਨਲ ਸਪੋਰਟਸ ਡੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ।
ਪੀ.ਐੱਮ. ਮੋਦੀ ਨੇ ਟਵੀਟ ਕੀਤਾ, ''ਭਾਰਤ ਕੋਲ ਖੇਡਾਂ ਦੇ ਖੇਤਰ 'ਚ ਲਾਜਵਾਬ ਪ੍ਰਤਿਭਾ ਹੈ। ਇਨ੍ਹਾਂ ਮੁਕਾਬਲੇਬਾਜ਼ਾਂ ਨੂੰ ਅੱਗੇ ਵਧਾਉਣ ਦੇ ਲਈ ਇਕ ਪੋਰਟਲ ਲਾਂਚ ਕੀਤਾ ਗਿਆ ਹੈ।'' ਮੰਗਲਵਾਰ ਨੂੰ ਰਾਸ਼ਟਰਪਤੀ ਖੇਡਾਂ 'ਚ ਜ਼ਿਕਰਯੋਗ ਉਪਲਬਧੀ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਖੇਡ ਸਨਮਾਨ ਪ੍ਰਦਾਨ ਕਰਨਗੇ।
7 ਸਾਲ ਦੇ ਸਨ ਬੁਮਰਾਹ ਜਦੋਂ ਹੋਈ ਪਿਤਾ ਦੀ ਮੌਤ, ਕੁਝ ਇਸ ਤਰ੍ਹਾਂ ਬਣਿਆ ਟੀਮ ਦਾ ਸਟਾਰ
NEXT STORY