ਪੈਰਿਸ (ਬਿਊਰੋ)— ਭਾਰਤ ਦੇ ਪ੍ਰਜਨੇਸ਼ ਗੁਣੇਸ਼ਵਰਨ ਨੇ ਬੁੱਧਵਾਰ ਨੂੰ 32ਵਾਂ ਦਰਜਾ ਪ੍ਰਾਪਤ ਮਾਰਸੇਲੋ ਆਰਵਾਲੋ ਨੂੰ ਸਿੱਧੇ ਸੈਟਾਂ 'ਚ ਹਰਾ ਕੇ ਫਰੈਂਚ ਓਪਨ ਕੁਆਲੀਫਾਇਰਸ ਦੇ ਅੰਤਿਮ ਦੌਰ 'ਚ ਜਗ੍ਹਾ ਬਣਾਈ ਅਤੇ ਇਸ ਤਰ੍ਹਾਂ ਉਹ ਇਸ ਜਿੱਤ ਨਾਲ ਪਹਿਲੀ ਵਾਰ ਕਿਸੇ ਗ੍ਰੈਂਡਸਲੈਮ ਦੇ ਮੁੱਖ ਡਰਾਅ 'ਚ ਪਹੁੰਚ ਜਾਣਗੇ।
ਭਾਰਤੀ ਡੇਵਿਸ ਕੱਪ ਖਿਡਾਰੀ ਨੇ ਵਿਸ਼ਵ 'ਚ 146ਵੀਂ ਰੈਂਕਿੰਗ ਦੇ ਆਪਣੇ ਮੁਕਾਬਲੇਬਾਜ਼ ਨੂੰ ਸਿਰਫ 6-4, 6-1 ਨਾਲ ਹਰਾਇਆ। ਖੱਬੇ ਹੱਥ ਦਾ ਇਹ ਖਿਡਾਰੀ ਹੁਣ 13ਵਾਂ ਦਰਜਾ ਪ੍ਰਾਪਤ ਏਲਿਆਸ ਯੇਮਰ ਅਤੇ ਫਾਕੁੰਡੇ ਬਗਨਿਸ ਵਿਚਾਲੇ ਹੋਣ ਵਾਲੇ ਦੂਜੇ ਦੌਰ ਦੇ ਮੈਚ ਦੇ ਜੇਤੂ ਨਾਲ ਭਿੜੇਗਾ। ਯੁਕੀ ਭਾਂਬਰੀ ਨੇ ਚੋਟੀ ਦੇ 100 'ਚ ਹੋਣ ਦੇ ਕਾਰਨ ਮੁੱਖ ਡਰਾਅ 'ਚ ਸਿੱਧਾ ਪ੍ਰਵੇਸ਼ ਕੀਤਾ ਹੈ।
ਸ਼੍ਰੀਨਾਥ ਨਾਰਾਇਣ ਨੇ ਜਿੱਤਿਆ ਕੋਲਕਾਤਾ ਇੰਟਰਨੈਸ਼ਨਲ ਦਾ ਖਿਤਾਬ
NEXT STORY