ਚੇਨਈ (ਭਾਸ਼ਾ)— ਪ੍ਰੋ ਕਬੱਡੀ ਲੀਗ ਦੇ ਕਮਿਸ਼ਨਰ ਅਨੁਪਮ ਗੋਸਵਾਮੀ ਨੇ ਅੱਜ ਕਿਹਾ ਕਿ ਪ੍ਰੋ ਕਬੱਡੀ ਲੀਗ ਨੇ ਪੂਰੇ ਦੇਸ਼ 'ਚ ਕਬੱਡੀ ਨੂੰ ਲੋਕਪ੍ਰਿਯ ਬਣਾਉਣ ਦੇ ਨਾਲ ਪ੍ਰਤਿਭਾਵਾਂ ਦਾ ਪਤਾ ਲਗਾਉਣ 'ਚ ਵੀ ਮਦਦ ਕੀਤੀ ਹੈ ਅਤੇ ਜਿਨ੍ਹਾਂ ਨੇ ਸ਼ਾਨਦਾਰ ਤਰੀਕੇ ਨਾਲ ਆਪਣੇ ਕੌਸ਼ਲ ਦਾ ਪ੍ਰਦਰਸ਼ਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਲੀਗ ਹਰੇਕ ਸੈਸ਼ਨ ਦੇ ਨਾਲ ਅੱਗੇ ਵਧ ਰਹੀ ਹੈ। ਵੀਵੋ ਪ੍ਰੋ ਕਬੱਡੀ ਲੀਗ ਦੇ ਦਰਸ਼ਕਾਂ ਦੀ ਗਿਣਤੀ 'ਚ ਹੋ ਰਹੇ ਵਾਧੇ ਤੋਂ ਪਤਾ ਲਗਦਾ ਹੈ ਕਿ ਸਾਡੇ ਲੋਕਾਂ ਦੀ ਸਥਾਨਕ ਖੇਡਾਂ 'ਚ ਕਾਫੀ ਦਿਲਚਸਪੀ ਹੈ। ਗੋਸਵਾਮੀ ਨੇ ਕਿਹਾ ਕਿ ਕਬੱਡੀ ਭਾਰਤੀ ਸਭਿਆਚਾਰ ਦਾ ਇਕ ਅਨਿੱਖੜਵਾਂ ਅੰਗ ਹੈ ਅਤੇ ਲੀਗ ਨੇ ਇਸ ਖੇਡ 'ਚ ਸੁਧਾਰ ਲਿਆਉਣ 'ਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ 'ਚ ਇਹ ਖੇਡ ਕਾਫੀ ਲੋਕਪ੍ਰਿਯ ਹੈ।
ਮੁੰਬਈ ਦੇ ਨਾਂ ਦਰਜ ਹੋਇਆ ਸ਼ਰਮਨਾਕ ਰਿਕਾਰਡ, ਮੈਚ 'ਚ ਬਣੇ ਕਈ ਦਿਲਚਸਪ ਅੰਕੜੇ
NEXT STORY