ਕਸ਼ਮੀਰ ਦੀ 'ਨੂਰ' ਨੇ ਵਧਾਇਆ ਦੇਸ਼ ਦਾ ਮਾਣ, ਏਸ਼ੀਅਨ ਚੈਂਪੀਅਨਸ਼ਿਪ 'ਚ ਜਗ੍ਹਾ ਪੱਕੀ

You Are HereSports
Friday, February 17, 2017-4:52 PM

ਨਵੀਂ ਦਿੱਲੀ— ਕਸ਼ਮੀਰ ਦੀ ਰਹਿਣ ਵਾਲੀ 13 ਸਾਲਾ ਨੂਰ-ਉਲ-ਹਯਾ ਨੇ ਦੇਸ਼ ਦਾ ਨਾਂ ਰੋਸ਼ਨ ਕਰਦੇ ਹੋਏ ਅਪ੍ਰੈਲ 'ਚ ਹੋਣ ਵਾਲੀ ਮਾਰਸ਼ਲ ਆਰਟ ਏਸ਼ੀਅਨ ਚੈਂਪੀਅਨਸ਼ਿਪ 'ਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਇਸ ਤੋਂ ਪਹਿਲਾਂ ਕਸ਼ਮੀਰ ਦੀ ਤਜਮੁਲ ਇਸਲਾਮ ਨੇ ਪਿਛਲੇ ਸਾਲ ਇਟਲੀ 'ਚ ਜੂਨੀਅਰ ਕਿਕ ਬਾਕਸਿੰਗ 'ਚ ਗੋਲਡ ਮੈਡਲ ਜਿੱਤਿਆ ਸੀ।

8ਵੀਂ ਜਮਾਤ ਦੀ ਵਿਦਿਆਰਥਣ ਨੂਰ-ਉਲ-ਹਯਾ ਨੇ ਹਾਲ ਹੀ 'ਚ ਨੇਪਾਲ 'ਚ ਆਯੋਜਿਤ ਹੋਏ ਤਿੰਨ ਦੇਸ਼ਾਂ ਦੀ ਮਾਰਸ਼ਲ ਆਰਟ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਜਿੱਤਿਆ ਸੀ ਜਿਸ ਦੇ ਆਧਾਰ 'ਤੇ ਉਨ੍ਹਾਂ ਦੀ ਚੋਣ ਏਸ਼ੀਅਨ ਚੈਂਪੀਅਨਸ਼ਿਪ 'ਚ ਹੋਈ।

ਨੂਰ ਨੇ ਮਾਰਸ਼ਲ ਆਰਟ ਸੈਲਫ ਪ੍ਰੋਟੈਕਸ਼ਨ ਦੇ ਤੌਰ 'ਤੇ ਸਿਖਿਆ ਸੀ। ਪਰ ਹੁਣ ਉਨ੍ਹਾਂ ਨੂੰ ਇਸੇ ਖੇਡ ਨਾਲ ਪ੍ਰਸਿੱਧੀ ਵੀ ਮਿਲ ਰਹੀ ਹੈ। ਨੂਰ ਦੇ ਪਿਤਾ ਏ.ਜੀ. ਰੈਨਾ ਜੋ ਇਕ ਡਾਕਟਰ ਹਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਨੂਰ ਅੱਗੇ ਹੋਰ ਵੀ ਮੈਡਲ ਜਿੱਤੇਗੀ ਅਤੇ ਕਸ਼ਮੀਰ ਅਤੇ ਦੇਸ਼ ਦਾ ਨਾਂ ਰੋਸ਼ਨ ਕਰੇਗੀ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.