ਨਵੀਂ ਦਿੱਲੀ—ਪੰਜਾਬ ਤੇ ਹਰਿਆਣਾ ਨੇ ਅੱਜ ਇਥੇ ਮੇਜਰ ਧਿਆਨਚੰਦ ਰਾਸ਼ਟਰੀ ਸਟੇਡੀਅਮ 'ਚ ਖੇਲੋ ਇੰਡੀਆ ਸਕੂਲ ਖੇਡਾਂ ਦੇ ਬਾਲਿਕਾ ਵਰਗ 'ਚ ਆਪਣੇ ਵਿਰੋਧੀਆਂ ਨੂੰ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਪੰਜਾਬ ਨੇ ਪੂਲ-ਬੀ ਵਿਚ ਓਡਿਸ਼ਾ ਨੂੰ 7-2 ਨਾਲ, ਜਦਕਿ ਹਰਿਆਣਾ ਨੇ ਪੂਲ-ਏ ਵਿਚ ਉੱਤਰ ਪ੍ਰਦੇਸ਼ ਦੀ ਚੁਣੌਤੀ ਨੂੰ 3-0 ਨਾਲ ਚਿੱਤ ਕੀਤਾ। ਲੜਕਿਆਂ ਦੀ ਹਾਕੀ ਪ੍ਰਤੀਯੋਗਿਤਾ ਵਿਚ ਪੰਜਾਬ ਨੇ ਰਾਜਸਥਾਨ ਨੂੰ 10-1 ਨਾਲ, ਜਦਕਿ ਚੰਡੀਗੜ੍ਹ ਨੇ ਉੱਤਰ ਪ੍ਰਦੇਸ਼ ਨੂੰ 2-1 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ।
ਸੁਆਰੇਜ ਦੇ ਇਕਲੌਤੇ ਗੋਲ ਨਾਲ ਜਿੱਤਿਆ ਬਾਰਸੀਲੋਨਾ
NEXT STORY