ਤ੍ਰਿਵੇਂਦ੍ਰਮ, (ਬਿਊਰੋ)— ਪੰਜਾਬ ਦੇ ਅੰਜੁਮ ਮੁਦਗਿਲ ਅਤੇ ਅਰਜੁਨ ਬਾਬੂਤਾ ਦੀ ਜੋੜੀ ਨੇ ਇੱਥੇ ਚਲ ਰਹੀ 61ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਮੁਕਾਬਲੇ 'ਚ ਸੀਨੀਅਰ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਦਾ ਖਿਤਾਬ ਜਿੱਤ ਲਿਆ। ਪੰਜਾਬ ਦੀ ਜੋੜੀ ਨੇ 50 ਸ਼ਾਟ ਫਾਈਨਲ 'ਚ 497.9 ਦਾ ਸਕੋਰ ਕਰਕੇ ਰਾਜਸਥਾਨ ਦੀ ਜੋੜੀ ਅਪੂਰਵੀ ਚੰਦੇਲਾ ਅਤੇ ਯਸ਼ ਵਰਧਨ ਨੂੰ ਹਰਾਇਆ ਜਿਨ੍ਹਾਂ ਦਾ ਸਕੋਰ 496.4 ਰਿਹਾ। ਮਹਾਰਾਸ਼ਟਰ ਦੀ ਪੂਜਾ ਘਾਟਕਰ ਅਤੇ ਸ਼ਾਹੂ ਮਾਨੇ ਨੇ 433.9 ਦੇ ਸਕੋਰ ਨਾਲ ਕਾਂਸੀ ਤਮਗਾ ਜਿੱਤਿਆ। ਅੰਜੁਮ ਦਾ ਰਾਸ਼ਟਰੀ ਪ੍ਰਤੀਯੋਗਿਤਾ 'ਚ ਇਹ ਤੀਜਾ ਸੋਨ ਤਗਮਾ ਹੈ।
ਭਾਰਤ 'ਚ ਅੰਡਰ-17 ਵਿਸ਼ਵ ਕੱਪ ਆਯੋਜਨ ਦਾ ਉਦੇਸ਼ ਫੁੱਟਬਾਲ ਦਾ ਪੱਧਰ ਸੁਧਾਰਨਾ : ਸੇਪੀ
NEXT STORY