ਨਵੀਂ ਦਿੱਲੀ, (ਬਿਊਰੋ)— ਪੰਜਾਬ ਰਾਇਲਸ ਦੀ ਟੀਮ ਨੇ ਪੇਸ਼ੇਵਰ ਕੁਸ਼ਤੀ ਲੀਗ (ਪੀ.ਡਬਲਿਊ.ਐੱਲ.) ਦੇ ਮੁਕਾਬਲੇ ਵਿੱਚ ਅੱਜ ਇੱਥੇ ਮੁੰਬਈ ਮਹਾਰਥੀ ਨੂੰ ਹਰਾ ਕੇ ਉਸਦੀ ਸੈਮੀਫਾਈਨਲ ਵਿੱਚ ਪੁੱਜਣ ਦੀਆਂ ਉਮੀਦਾਂ ਨੂੰ ਤੋੜ ਦਿੱਤਾ ।
ਸੀਰੀਫੋਰਟ ਸਪੋਰਟਸ ਕੰਪਲੈਕਸ ਵਿੱਚ ਖੇਡੇ ਜਾ ਰਹੇ ਟੂਰਨਾਮੈਂਟ ਦੇ ਕਰੋ ਜਾਂ ਮਰੋ ਦੇ ਮੁਕਾਬਲੇ ਵਿੱਚ ਪੰਜਾਬ ਰਾਇਲਸ ਦੀ ਟੀਮ ਨੇ ਮੁੰਬਈ ਮਹਾਰਥੀ ਦੇ ਖਿਲਾਫ 5-2 ਨਾਲ ਜਿੱਤ ਦਰਜ ਕੀਤੀ । ਮੁੰਬਈ ਨੂੰ ਸੈਮੀਫਾਈਨਲ ਵਿੱਚ ਪੁੱਜਣ ਲਈ ਇਸ ਮੁਕਾਬਲੇ ਵਿੱਚ ਜਿੱਤ ਹਾਸਲ ਕਰਨੀ ਸੀ ਪਰ ਤਿੰਨ ਵੱਡੇ ਉਲਟਫੇਰ ਕਰਕੇ ਪੰਜਾਬ ਨੇ ਮੁੰਬਈ ਦੀਆਂ ਉਮੀਦਾਂ ਉੱਤੇ ਪਾਣੀ ਫੇਰ ਦਿੱਤਾ । ਮੁੰਬਈ ਦੇ ਸਟਾਰ ਪਹਿਲਵਾਨ ਸਾਕਸ਼ੀ ਮਲਿਕ, ਸਤਿਅਵ੍ਰਤ ਕਾਦੀਆਨ ਅਤੇ ਓਡੁਨਾਓ ਐਡੇਕੁਓਰੋਏ ਉਲਟਫੇਰ ਦੇ ਸ਼ਿਕਾਰ ਹੋਏ ।
ਇਸ ਖਿਡਾਰੀ ਦਾ ਭਰੋਸਾ, ਕਿਹਾ- ਧੋਨੀ ਦੇ ਆਉਣ ਨਾਲ ਟੀਮ ਕਰੇਗੀ ਜ਼ਬਰਦਸਤ ਵਾਪਸੀ
NEXT STORY