ਕੋਲਕਾਤਾ— ਪਿਛਲੇ ਕਾਫੀ ਸਮੇਂ ਤੋਂ ਆਪਣੀ ਫਾਰਮ ਨਾਲ ਜੂਝ ਰਹੇ ਟੀ-20 ਦੇ ਮਾਹਿਰ ਬੱਲੇਬਾਜ਼ ਸੁਰੇਸ਼ ਰੈਨਾ ਨੇ ਆਖਿਰ ਫਾਰਮ 'ਚ ਵਾਪਸੀ ਕਰ ਲਈ ਤੇ ਉਸ ਨੇ ਬੰਗਾਲ ਵਿਰੁੱਧ ਤੂਫਾਨੀ 126 ਦੌੜਾਂ ਬਣਾ ਕੇ ਉੱਤਰ ਪ੍ਰਦੇਸ਼ ਨੂੰ ਸੁਪਰ ਲੀਗ ਗਰੁੱਪ-ਬੀ ਮੈਚ 'ਚ ਸੋਮਵਾਰ 75 ਦੌੜਾਂ ਨਾਲ ਵੱਡੀ ਜਿੱਤ ਦਿਵਾ ਦਿੱਤੀ।
ਰੈਨਾ ਨੇ ਸਿਰਫ 59 ਗੇਂਦਾਂ 'ਚ 13 ਚੌਕੇ ਤੇ 7 ਛੱਕੇ ਲਾਉਂਦਿਆਂ ਅਜੇਤੂ 126 ਦੌੜਾਂ ਬਣਾਈਆਂ, ਜਿਸ ਦੀ ਬਦਲੌਤ ਉੱਤਰ ਪ੍ਰਦੇਸ਼ ਨੇ 20 ਓਵਰਾਂ 'ਚ 3 ਵਿਕਟਾਂ 'ਤੇ 235 ਦੌੜਾਂ ਦਾ ਵੱਡਾ ਸਕੋਰ ਬਣਾਇਆ। ਇਸ ਦੇ ਜਵਾਬ 'ਚ ਬੰਗਾਲ ਦੀ ਟੀਮ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਫਿਰਕੀ ਦਾ ਸਾਹਮਣਾ ਨਹੀਂ ਕਰ ਸਕੀ ਤੇ 16.1 ਓਵਰਾਂ 'ਚ 160 ਦੌੜਾਂ 'ਤੇ ਹੀ ਢੇਰ ਹੋ ਗਈ।
ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ 'ਚ ਵੱਡਾ ਉਲਟਫੇਰ ਜੋਕੋਵਿਚ ਬਾਹਰ
NEXT STORY