ਨਵੀਂ ਦਿੱਲੀ— ਮੌਜੂਦਾ ਸੈਸ਼ਨ 'ਚ ਚੰਗੀ ਲੈਅ 'ਚ ਚਲ ਰਹੇ ਰਾਮਕੁਮਾਰ ਰਾਮਨਾਥਨ ਨੇ ਅਮਰੀਕਾ 'ਚ ਚਲ ਰਹੇ ਵਿਨੇਟਕਾ ਚੈਲੰਜਰ ਦੇ ਤਿੰਨ ਸੈੱਟ ਤੱਕ ਚਲੇ ਸਖਤ ਮੁਕਾਬਲੇ 'ਚ ਟਾਮੀ ਪਾਲ ਨੂੰ ਹਰਾ ਕੇ ਸਾਲ 'ਚ ਦੂਜੀ ਵਾਰ ਏ.ਟੀ.ਪੀ. ਚੈਲੰਜਰ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾਈ। ਪੰਜਵਾਂ ਦਰਜਾ ਪ੍ਰਾਪਤ ਭਾਰਤੀ ਨੇ ਅਮਰੀਕੀ ਖਿਡਾਰੀ ਨੂੰ 75000 ਡਾਲਰ ਇਨਾਮੀ ਪ੍ਰਤੀਯੋਗਿਤਾ ਦੇ ਸੈਮੀਫਾਈਨਲ 'ਚ ਇਕ ਘੰਟੇ ਅਤੇ 51 ਮਿੰਟ 'ਚ 4-6, 6-3, 6-2 ਨਾਲ ਹਰਾਇਆ।
ਰਾਮ ਕੁਮਾਰ ਨੇ ਮੈਚ 'ਚ 7 ਵਿਚੋਂ ਪੰਜ ਬ੍ਰੇਕ ਪੁਆਇੰਟ ਬਚਾਏ ਜਦਕਿ ਉਨ੍ਹਾਂ ਨੇ 6 ਵਿਚੋਂ 4 ਬ੍ਰੇਕ ਪੁਆਇੰਟ 'ਤੇ ਵਿਰੋਧੀ ਦੀ ਸਰਵਿਸ ਤੋੜੀ। ਰਾਮਕੁਮਾਰ ਨੇ ਹਾਲ ਹੀ 'ਚ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਅੰਤਾਲੀਆ ਓਪਨ 'ਚ ਦੁਨੀਆ ਦੇ ਅਠਵੇਂ ਨੰਬਰ ਦੇ ਖਿਡਾਰੀ ਡਾਮੀਨਿਕ ਥਿਏਮ ਨੂੰ ਹਰਾਇਆ ਸੀ। ਇਸ ਤੋਂ ਪਹਿਲਾਂ ਰਾਮਕੁਮਾਰ ਨੇ ਤਾਲਾਹਾਸ ਚੈਲੰਜਰ ਦੇ ਫਾਈਨਲ 'ਚ ਜਗ੍ਹਾ ਬਣਾਈ ਜਿੱਥੇ ਉਨ੍ਹਾਂ ਨੂੰ ਅਪ੍ਰੈਲ 'ਚ ਸਲੋਵਾਕੀਆ ਦੇ ਬਲਾਜ ਰੋਲਾ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਨੇ ਸਿੰਗਾਪੁਰ 'ਚ ਦੋ 15000 ਡਾਲਰ ਇਨਾਮੀ ਆਈ.ਟੀ.ਐੱਫ. ਸਿੰਗਲ ਖਿਤਾਬ ਵੀ ਜਿੱਤੇ।
ਕਦੇ ਕੈਂਸਰ ਦੀ ਬੀਮਾਰੀ ਤੋਂ ਲੜ ਰਿਹਾ ਸੀ ਵਿਨੇ, ਅੱਜ ਹਨ ਗੋਲਡ ਮੈਡਲ ਜਿੱਤ ਕੇ ਹੌਂਸਲੇ ਬੁਲੰਦ
NEXT STORY