ਨਵੀਂ ਦਿੱਲੀ— ਡਬਲਯੂ. ਡਬਲਯੂ. ਈ. ਬੈਕਲੇਸ਼ ਚੈਂਪੀਅਨਸ਼ਿਪ ਜਿੱਤਣ ਵਾਲੇ ਜਿੰਦਰ ਮਹਿਲ ਅਤੇ 13 ਵਾਰ ਦੇ ਚੈਂਪੀਅਨ ਰਹੇ ਰੈਂਡੀ ਆਰਟਨ ਦਾ ਸੋਮਵਾਰ ਨੂੰ ਇਕ ਵਾਰ ਫਿਰ ਤੋਂ ਆਹਮਣਾ-ਸਾਹਮਣਾ ਹੋ ਗਿਆ, ਜਿਸ ਤੋਂ ਬਾਅਦ ਜਿੰਦਰ ਮਹਿਲ ਨੇ ਰੈਂਡੀ ਆਰਟਨ ਨੂੰ ਆਪਣੇ 'ਤੇ ਭਾਰੀ ਪੈਂਦਾ ਦੇਖ ਕੇ ਉਥੋਂ ਵਾਪਸ ਜਾਣਾ ਸਹੀ ਸਮਝਿਆ, ਜਿਸ ਦੌਰਾਨ ਉਹ ਬੈਕ ਸਟੇਜ ਵੱਲ ਭੱਜਦਾ ਹੋਇਆ ਨਜ਼ਰ ਆਇਆ।
ਸੋਮਵਾਰ ਨੂੰ ਜਦੋਂ ਜਿੰਦਰ ਮਹਿਲ ਆਪਣੀ ਡਬਲਯੂ. ਡਬਲਯੂ. ਈ. ਬੈਕਲੇਸ਼ ਚੈਂਪੀਅਨਸ਼ਿਪ ਦਾ ਖਿਤਾਬ ਬਚਾਈ ਰੱਖਣ ਤੋਂ ਬਾਅਦ ਸਿੰਘ ਬ੍ਰਦਰਜ਼ ਦੇ ਨਾਲ ਰਿੰਗ 'ਚ ਜਸ਼ਨ ਮਨਾ ਰਿਹਾ ਸੀ ਤਾਂ ਉਸ ਦੌਰਾਨ ਉਥੇ ਅਚਾਨਕ ਰੈਂਡੀ ਆਰਟਨ ਆ ਗਿਆ। ਰੈਂਡੀ ਨੂੰ ਦੇਖ ਜਿੰਦਰ ਘਬਰਾ ਗਿਆ, ਜਿਸ ਉਪਰੰਤ ਉਸ ਨੇ ਸਿੰਘ ਬ੍ਰਦਰਜ਼ ਨੂੰ ਰੈਂਡੀ ਨੂੰ ਰੋਕਣ ਲਈ ਭੇਜਿਆ ਪਰ ਰੈਂਡੀ ਨੇ ਉਨ੍ਹਾਂ ਦੋਹਾਂ ਨੂੰ ਕੁੱਟਿਆ, ਜਿਸ ਤੋਂ ਬਾਅਦ ਰੈਂਡੀ ਰਿੰਗ 'ਚ ਦਾਖਲ ਹੋ ਗਿਆ ਅਤੇ ਉਸ ਨੇ ਰਿੰਗ 'ਚ ਜਾ ਕੇ ਜਿੰਦਰ ਨੂੰ ਕਾਫੀ ਵਾਰ ਪਟਕਿਆ। ਇਸ ਤੋਂ ਬਾਅਦ ਜਿੰਦਰ ਰਿੰਗ ਤੋਂ ਬਾਹਰ ਆ ਗਿਆ ਪਰ ਫਿਰ ਰੈਂਡੀ ਨੇ ਬਾਹਰ ਜਾ ਕੇ ਉਸ ਨੂੰ ਟੇਬਲ 'ਤੇ ਸੁੱਟਿਆ। ਇਹ ਸਭ ਤੋਂ ਬਾਅਦ ਰੈਂਡੀ ਨੂੰ ਆਪਣੇ 'ਤੇ ਭਾਰੀ ਪੈਂਦਾ ਦੇਖ ਮਹਿਲ ਨੇ ਉਥੋਂ ਭੱਜਣਾ ਹੀ ਠੀਕ ਸਮਝਿਆ।
ਰੈਂਡੀ ਆਰਟਨ ਨੂੰ ਹਰਾ ਚੈਂਪੀਅਨ ਬਣਿਆ ਸੀ ਜਿੰਦਰ
ਜ਼ਿਕਰਯੋਗ ਹੈ ਕਿ ਡਬਲਯੂ. ਡਬਲਯੂ. ਈ. ਬੈਕਲੇਸ਼ 'ਚ ਜਿੰਦਰ ਮਹਿਲ ਨੇ ਰੈਂਡੀ ਨੂੰ ਹਰਾ ਕੇ ਇਤਿਹਾਸ ਰਚਿਆ ਸੀ। ਜਿੰਦਰ ਦੂਜਾ ਭਾਰਤੀ ਹੈ ਜਿਸ ਨੇ ਇਹ ਖਿਤਾਬ ਆਪਣੇ ਨਾਂ ਕੀਤਾ ਹੈ, ਹਾਲਾਂਕਿ ਇਸ ਸਫਲਤਾ ਪਿੱਛੇ ਸਿੰਘ ਬ੍ਰਦਰਜ਼ ਦਾ ਵੀ ਕਾਫੀ ਯੋਗਦਾਨ ਹੈ, ਜਦੋਂ -ਜਦੋਂ ਜਿੰਦਰ ਨੂੰ ਲੋੜ ਪੈਂਦੀ ਤਾਂ ਰਿੰਗ ਦੇ ਅੰਦਰ ਅਤੇ ਬਾਹਰ ਉਨ੍ਹਾਂ ਨੇ ਉਸ ਦੀ ਹਮੇਸ਼ਾ ਸਹਾਇਤਾ ਕੀਤੀ ਹੈ।
ਭਾਰਤੀ ਟੀਮ ਦੇ ਗੱਬਰ ਨੇ ਆਪਣੇ ਤੋਂ 10 ਸਾਲ ਵੱਡੀ ਕੁੜੀ ਨਾਲ ਕੀਤਾ ਸੀ ਵਿਆਹ, ਭੱਜੀ ਦੀ ਵਜ੍ਹਾ ਨਾਲ ਹੋਈ ਸੀ ਦੋਸਤੀ
NEXT STORY