ਮੋਨਾਕੋ— ਭਾਰਤ ਦੇ ਰੋਹਨ ਬੋਪੰਨਾ ਅਤੇ ਉਰੂਗਵੇ ਦੇ ਉਨ੍ਹਾਂ ਦੇ ਜੋੜੀਦਾਰ ਪਾਬਲੋ ਕਿਊਵਾਸ ਨੇ ਬੇਹੱਦ ਸੰਘਰਸ਼ਪੂਰਨ ਫਾਈਨਲ 'ਚ ਜਿੱਤ ਦਰਜ ਕਰਕੇ ਮੋਂਟੇਕਾਰਲੋ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਦਾ ਖਿਤਾਬ ਜਿੱਤਿਆ। ਬੋਪੰਨਾ ਅਤੇ ਕਿਊਵਾਸ ਦੀ ਗੈਰ ਦਰਜਾ ਪ੍ਰਾਪਤ ਜੋੜੀ ਨੇ ਖਿਤਾਬੀ ਮੁਕਾਬਲੇ 'ਚ ਫੇਲੀਸੀਆਨੋ ਲੋਪੇਜ ਅਤੇ ਮਾਰਕ ਲੋਪੇਜ ਦੀ ਸਪੈਨਿਸ਼ ਜੋੜੀ ਨੂੰ ਇਕ ਘੰਟੇ 14 ਮਿੰਟ ਤੱਕ ਚਲੇ ਮੈਚ 'ਚ 6-3, 3-6, 10-4 ਨਾਲ ਹਰਾਇਆ।
ਬੋਪੰਨਾ ਅਤੇ ਕਿਊਵਾਸ ਦੀ ਜੋੜੀ ਦਾ ਇਹ ਪਹਿਲਾ ਖਿਤਾਬ ਹੈ ਜਦਕਿ ਭਾਰਤੀ ਖਿਡਾਰੀ ਨੇ ਇਸ ਸਾਲ ਓਵਰਆਲ ਦੂਜਾ ਖਿਤਾਬ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਬੋਪੰਨਾ ਨੇ ਜੀਵਨ ਨੇਦੁਚੇਝੀਅਨ ਦੇ ਨਾਲ ਮਿਲ ਕੇ ਚੇਨਈ ਦਾ ਖਿਤਾਬ ਜਿੱਤਿਆ ਸੀ ਪਰ ਉਹ ਦੁਬੀਆ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ 'ਚ ਹਾਰ ਗਏ ਸਨ। ਉੱਥੇ ਉਨ੍ਹਾਂ ਨੇ ਪੋਲੈਂਡ ਦੇ ਮਾਰਸਿਨ ਮੋਟਕੋਵਸਕੀ ਨਾਲ ਜੋੜੀ ਬਣਾਈ ਸੀ।
ਸੱਟ ਦਾ ਸ਼ਿਕਾਰ ਬ੍ਰਾਵੋ ਟੀ 20 ਲੀਗ ਤੋਂ ਬਾਹਰ
NEXT STORY