ਲੰਡਨ— ਯੂਲਿਮਰ ਰੋਜਸ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਤੀਹਰੀ ਛਲਾਂਗ 'ਚ ਆਪਣੀ ਸਭ ਤੋਂ ਵੱਡੀ ਵਿਰੋਧੀ ਕੈਟਰੀਨ ਇਬਾਰਗੁਏਨ ਨੂੰ ਦੋ ਸੈਂਟੀਮੀਟਰ ਦੇ ਫਰਕ ਨਾਲ ਹਰਾ ਕੇ ਵੈਨੇਜ਼ੁਏਲਾ ਲਈ ਪਹਿਲੀ ਵਾਰ ਵਿਸ਼ਵ ਸੋਨ ਤਮਗਾ ਹਾਸਲ ਕਰ ਲਿਆ ਹੈ, ਜਿਸ ਤੋਂ ਬਾਅਦ ਵੈਨੇਜ਼ੁਏਲਾ 'ਚ ਜਸ਼ਨ ਦਾ ਮਾਹੌਲ ਹੈ।
21 ਸਾਲਾ ਰੋਜਸ ਨੇ ਆਪਣੇ ਦੱਖਣੀ ਅਮਰੀਕੀ ਦੇਸ਼ ਲਈ ਵਿਸ਼ਵ ਚੈਂਪੀਅਨਸ਼ਿਪ 'ਚ ਪਹਿਲਾ ਸੋਨ ਤਮਗਾ ਹਾਸਲ ਕੀਤਾ, ਜਦਕਿ ਇਕ ਦਿਨ ਪਹਿਲਾਂ ਮਹਿਲਾਵਾਂ ਦੀ ਪੋਲ ਵਾਲਟ 'ਚ ਰਾਬਿਨੀ ਪਿਨਾਡੋ ਨੇ ਕਾਂਸੀ ਤਮਗਾ ਜਿੱਤਿਆ ਸੀ। ਮਹਿਲਾਵਾਂ ਦੀ 1500 ਮੀਟਰ ਰੇਸ 'ਚ ਓਲੰਪਿਕ ਜੇਤੂ ਕੀਨੀਆ ਦੀ ਦੌੜਾਕ ਫੇਥ ਕਿਪਯੋਂਗ ਨੇ ਲੰਡਨ ਸਟੇਡੀਅਮ 'ਚ ਵੀ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਵਿਸ਼ਵ ਖਿਤਾਬ ਆਪਣੇ ਨਾਂ ਕੀਤਾ। ਦੋ ਸਾਲ ਪਹਿਲਾਂ ਚਾਂਦੀ ਤਮਗਾ ਜਿੱਤਣ ਵਾਲੀ ਕਿਪਯੋਂਗ ਨੇ 600 ਮੀਟਰ ਦੀ ਦੂਰੀ 'ਤੇ ਰਹਿੰਦਿਆਂ ਜ਼ਬਰਦਸਤ ਫਾਰਮ 'ਚ ਚੱਲ ਰਹੀ ਹਾਲੈਂਡ ਦੀ ਸਿਫਾਨ ਹਾਸਨ ਨੂੰ ਪਛਾੜਦੇ ਹੋਏ 4 ਮਿੰਟ 2.59 ਸੈਕਿੰਡ ਵਿਚ ਜਿੱਤ ਦਰਜ ਕਰ ਲਈ।
ਏਸ਼ੀਆ ਕੱਪ ਅੰਡਰ-19 ਨੂੰ ਭਾਰਤ ਤੋਂ ਬਾਹਰ ਲੈ ਕੇ ਜਾਣਾ ਚਾਹੁੰਦੈ ਪਾਕਿਸਤਾਨ
NEXT STORY