ਨਵੀਂ ਦਿੱਲੀ— ਕ੍ਰਿਕਟ ਦੇ ਭਗਵਾਨ ਕਹਿ ਜਾਣ ਵਾਲੇ ਸਚਿਨ ਤੇਂਦੁਲਕਰ ਦੇ ਨਾਂ ਟੈਸਟ ਕ੍ਰਿਕਟ 'ਚ ਕਈ ਵੱਡੇ ਰਿਕਾਰਡ ਦਰਜ ਹਨ, ਜਿਸ ਨੂੰ ਤੋੜਨਾ ਕਿਸੇ ਵੀ ਬੱਲੇਬਾਜ਼ ਦੇ ਲਈ ਲਗਭਗ ਅਸੰਭਵ ਹੈ। ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਰਾਡ ਵੀ ਸਚਿਨ ਦੇ ਨਾਂ ਹੀ ਹੈ ਪਰ ਭਾਰਤ ਦੇ ਸਾਬਕਾ ਖਿਡਾਰੀ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਇੰਗਲੈਂਡ ਦੇ ਅਲੀਸਟਰ ਕੁਕ ਜੇਕਰ ਕੁਝ ਸਾਲ ਅਤੇ ਟੈਸਟ ਕ੍ਰਿਕਟ ਖੇਡਣਗੇ ਤਾਂ ਉਹ ਸਚਿਨ ਦਾ ਰਿਕਾਰਡ ਵੀ ਤੋੜ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਹੁਣ 32 ਸਾਲ ਦੇ ਹਨ ਅਤੇ ਜੇਕਰ ਉਹ 6 ਤੋਂ 8 ਸਾਲ ਤਕ ਖੇਡਦਾ ਹੈ ਤਾਂ ਉਸ ਦੇ ਕੋਲ ਰਿਕਾਰਡ ਤੋੜਨ ਦਾ ਮੌਕਾ ਹੋਵੇਗਾ।
ਸਚਿਨ ਦਾ ਟੈਸਟ ਮੈਚਾਂ 'ਚ 15921 ਦੌੜਾਂ ਦਾ ਰਿਕਾਰਡ ਹੈ ਅਤੇ ਕੁਕ ਹੁਣ ਤਕ 11553 ਦੌੜਾਂ ਬਣਾ ਚੁੱਕੇ ਹਨ। ਗਾਵਸਕਰ ਨੇ ਕਿਹਾ ਕਿ ਕੁਕ ਨੂੰ ਇੰਗਲੈਂਡ ਵਲੋਂ ਖੇਡਣ ਦਾ ਫਾਇਦਾ ਇਹ ਹੈ ਕਿ ਉਹ ਹਮੇਸ਼ਾ ਇਕ ਸਾਲ 'ਚ 11-12 ਟੈਸਟ ਮੈਚ ਖੇਡਦੇ ਹਨ। ਇਕ ਸਾਲ 'ਚ ਜੇਕਰ 11 ਤੋਂ 12 ਮੈਚਾਂ 'ਚ 50 ਦੌੜਾਂ ਵੀ ਬਣਾਉਦੇ ਹਨ ਤਾਂ ਹਰ ਸਾਲ 600 ਦੌੜਾਂ ਬਣਾ ਸਕਦੇ ਹਨ। ਉਨ੍ਹਾ ਨੇ ਕਿਹਾ ਕਿ ਇਸ ਲਈ ਅਗਲੇ 6 ਜਾਂ 7 ਸਾਲਾਂ 'ਚ ਇਸ ਤਰ੍ਹਾ ਦਾ ਸਮਾਂ ਵੀ ਆ ਸਕਦਾ ਹੈ ਜਦੋਂ ਕੁਕ ਸ਼ਾਨਦਾਰ ਫਾਰਮ 'ਚ ਹੋਣ ਅਤੇ ਇਕ ਸਾਲ 'ਚ 1000 ਦੌੜਾਂ ਬਣਾ ਸਕਦੇ ਹਨ।
ਦੁਨੀਆ ਦੇ ਸਭ ਤੋਂ ਵਧੀਆ ਬੱਲੇਬਾਜ਼ ਤੇਂਦੁਲਕਰ ਨੇ 200 ਟੈਸਟ ਮੈਚਾਂ 'ਚ 15921 ਦੌੜਾਂ ਬਣਾਈਆਂ ਹਨ। ਜਿਸ ਦੌਰਾਨ ਉਨ੍ਹਾ ਨੇ 51 ਸੈਂਕੜੇ, 68 ਅਰਧ ਸੈਂਕੜੇ ਅਤੇ 6 ਦੋਹਰੇ ਸੈਂਕੜੇ ਲਗਾਏ ਹਨ। ਜੇਕਰ ਗੱਲ ਕੁਕ ਦੀ ਕਰੀਏ ਤਾਂ ਉਸ ਨੇ ਹੁਣ ਤਕ 145 ਮੈਚ ਖੇਡ ਕੇ 11553 ਦੌੜਾਂ ਬਣਾ ਲਈਆਂ ਹਨ। ਜਿਸ 'ਚ ਉਸ ਨੇ 31 ਸੈਂਕੜੇ, 55 ਅਰਧ ਸੈਂਕੜੇ ਅਤੇ 4 ਦੋਹਰੇ ਸੈਂਕੜੇ ਲਗਾ ਚੁੱਕੇ ਹਨ।
ਭਾਰਤ-ਸ਼੍ਰੀਲੰਕਾ ਦੀ ਵਨਡੇ ਸੀਰੀਜ਼ ਨੂੰ ਲੈ ਕੇ ਗਾਵਸਕਰ ਨੇ ਕੀਤੀ ਵੱਡੀ ਭਵਿੱਖਬਾਣੀ
NEXT STORY